ਕਿਤੇ ਦੂਰ ਜਾਣ ਨੂੰ ਜੀ ਕਰਦਾ...
ਇੱਕ ਵੱਖਰੀ ਦੁਨੀਆ ਵਸਾਉਣ ਨੂੰ ਜੀ ਕਰਦਾ...
ਕਾਇਨਾਤ 'ਚ ਸਮਾਉਣ ਨੂੰ ਜੀ ਕਰਦਾ...
ਅਜੇਹਾ ਮਾਇਆ ਦਾ ਜਾਲ ਏਹਨੇ ਬੁਣਿਆ ਏ...
ਨਿਕਲ ਨਾ ਸਕੇ ਜੋ ਇੱਕ ਵਾਰ ਏਹਦੇ ਅੰਦਰ ਧੱਸਿਆ ਏ...
ਏਥੇ ਤਾਂ ਪੁਨਿੰਆ ਦੇ ਚੰਨ 'ਚ ਵੀ ਮੱਸਿਆ ਏ...
ਅੱਜ ਦੂਰ ਕਿਤੇ ਜਾਣ ਨੂੰ ਜੀ ਕਰਦਾ...
ਅੱਜ ਉੱਡ ਜਾਣ ਨੂੰ ਜੀ ਕਰਦਾ...
ਇਹ ਦੁਨੀਆ ਛੱਡ ਜਾਣ ਨੂੰ ਜੀ ਕਰਦਾ...
ਜੀ ਕਰਦਾ ਤਾਰਿਆਂ ਦੇ ਦੇਸ਼ ਜਾਵਾਂ...
ਕੋਈ ਅਜਿਹੀ ਰੌਸ਼ਨੀ ਦੀ 'ਕਿਰਨ' ਜਗਾਵਾਂ...
ਇਹ ਦੁਨੀਆ ਦੀ ਮਤਲਬ ਪ੍ਰਸਤੀ ਛੁੱਟ ਜਾਵੇ...
ਹੰਕਾਰ ਦੂਰ ਕਿਤੇ ਰੁੜ ਜਾਵੇ...
ਅਜਿਹੀ ਹੋਵੇ ਪ੍ਰੇਮ ਪਿਆਰ ਤੇ ਗਿਆਨ ਦੀ ਵਰਖ਼ਾ...
ਕਿ ਸਾਰੀ ਕਾਇਨਾਤ ਏਸ ਵਿੱਚ ਡੁੱਬ ਜਾਵੇ....
ਅੱਜ ਉੱਡ ਜਾਣ ਨੂੰ ਜੀ ਕਰਦਾ...
ਮਰ ਮਿੱਟ ਜਾਣ ਨੂੰ ਜੀ ਕਰਦਾ...
ਇੱਕ ਵਖ਼ਰੀ ਦੁਨੀਆ ਵਸਾਉਣ ਨੂੰ ਜੀ ਕਰਦਾ...
ਉਹਨੂੰ ਪਿਆਰ ਸਤਿਕਾਰ ਨਾਲ ਰੁਸ਼ਨਾਉਣ ਨੂੰ ਜੀ ਕਰਦਾ....
ਇਹ ਬਦਲਾਵ ਲਿਆਉਣ ਨੂੰ ਜੀ ਕਰਦਾ...
ਇੱਥੇ ਗਿਆਨ ਧਿਆਨ ਲਿਆਉਣ ਨੂੰ ਜੀ ਕਰਦਾ...
ਅੱਜ ਉੱਡ ਕੇ ਕਾਇਨਾਤ 'ਚ ਸਮਾਉਣ ਨੂੰ ਜੀ ਕਰਦਾ...
ਖ਼ੌਰੇ ਅੱਜ ਕਿਓਂ ਮੇਰਾ ਜੀ ਕਰਦਾ... ਕਿਤੇ ਦੂਰ ਜਾਣ ਨੂੰ ਜੀ ਕਰਦਾ......