ਅਧੂਰੀ ਮੈਂ.. ਅਧੂਰੇ ਮੇਰੇ ਇਹ ਅਹਿਸਾਸ..
ਕਿਤੇ ਅਧੂਰੇ ਹੀ ਨਾ ਰਹਿ ਜਾਣ..
ਇਹ ਜੋ ਕਹਿੰਦੇ ਨੇ ਕਿ ਪੂਰੇ ਹੋ ਜਾਂਦੇ ਨੇ ਅਹਿਸਾਸ..!!
'ਪੂਰੀ' ਦੁਨੀਆ ਵਿੱਚੋਂ ਸਾਂ ਆਈ..
ਆ ਕੇ ਯਾਰੀ ਅਧੂਰਿਆਂ ਨਾ' ਲਾਈ..
ਵਾਅਦਾ ਪੂਰੇ ਦਾ ਕਰਕੇ ਓਹਨਾਂ ਅਧੂਰੀ ਨਿਭਾਈ..
ਓਹਨਾਂ ਪੂਰੇ ਜਾਣੇ ਨਾ ਮੇਰੇ ਅਹਿਸਾਸ
ਅਧੂਰੀ ਮੈਂ.. ਅਧੂਰੇ ਮੇਰੇ ਅਹਿਸਾਸ..
ਕਿਤੇ ਅਧੂਰੇ ਹੀ ਨਾ ਰਹਿ ਜਾਣ..
ਇਹ ਜੋ ਕਹਿੰਦੇ ਨੇ ਕਿ ਪੂਰੇ ਹੋ ਜਾਂਦੇ ਨੇ ਅਹਿਸਾਸ..!!
ਅਧੂਰਿਆਂ ਨਾਲ ਹੀ ਸਾਂਝ ਪਾਈ..
ਕੀਤੀ ਮਿਲ ਕੇ ਅਧੂਰੀ ਕਮਾਈ..
ਅਧੂਰੀ ਸ਼ਾਨ-ਓ- ਸ਼ੌਕਤ ਦੀ ਸਭਨਾਂ ਕੀਤੀ ਚੜਾਈ..
ਫਿਰ ਵੀ ਪੂਰੀ ਹੋ ਕੇ ਰਹਿ ਗਈ ਅਧੂਰੀ ਪਿਆਸ
ਅਧੂਰੀ ਮੈਂ.. ਅਧੂਰੇ ਮੇਰੇ ਅਹਿਸਾਸ..
ਕਿਤੇ ਅਧੂਰੇ ਹੀ ਨਾ ਰਹਿ ਜਾਣ..
ਇਹ ਜੋ ਕਹਿੰਦੇ ਨੇ ਕਿ ਪੂਰੇ ਹੋ ਜਾਂਦੇ ਨੇ ਅਹਿਸਾਸ..!!
ਜਿੰਦ ਅਧੂਰੇ ਦੇ ਲੜ ਲਾਈ..
ਲਈ ਅਧੂਰੇ ਨਾਮ ਦੀ ਦਵਾਈ..
ਅਧੂਰੀ ਰਹਿ ਗਈ ਨਾ ਪੂਰੀ ਹੋ ਪਾਈ..
ਨਾ ਇਹ 'ਅਧੂਰਾ' 'ਪੂਰਾ' ਆਇਆ ਦਿਲ ਨੂੰ ਰਾਸ
ਅਧੂਰੀ ਮੈਂ.. ਅਧੂਰੇ ਮੇਰੇ ਅਹਿਸਾਸ..
ਕਿਤੇ ਅਧੂਰੇ ਹੀ ਨਾ ਰਹਿ ਜਾਣ..
ਇਹ ਜੋ ਕਹਿੰਦੇ ਨੇ ਕਿ ਪੂਰੇ ਹੋ ਜਾਂਦੇ ਨੇ ਅਹਿਸਾਸ..!!
ਅਧੂਰੇ ਸੁਪਨਿਆਂ ਦੀ ਸਵਾਰੀ ਕਰਦੀ ਆਈ..
ਅਧੂਰੀ ਖੁਮਾਰੀ ਨੇ 'ਪੂਰਾ' ਰੱਖਿਆ ਲੁਕਾਈ..
ਮੰਜ਼ਿਲ 'ਤੇ ਪੁੱਜ ਕੇ ਵੀ ਥਾਂ ਨਾ ਪਾਈ..
ਰਹਿ ਗਈ 'ਪੂਰੇ' ਨੂੰ ਮਿਲਣ ਦੀ ਆਸ
ਅਧੂਰੀ ਮੈਂ.. ਅਧੂਰੇ ਮੇਰੇ ਇਹ ਅਹਿਸਾਸ..
ਕਿਤੇ ਅਧੂਰੇ ਹੀ ਨਾ ਰਹਿ ਜਾਣ..
ਇਹ ਜੋ ਕਹਿੰਦੇ ਨੇ ਕਿ ਪੂਰੇ ਹੋ ਜਾਂਦੇ ਨੇ ਅਹਿਸਾਸ..!!