ਅੱਜ ਇੱਕ ਵਾਰੀ ਫੇਰ.. ਓਹੀ ਮੌਸਮ.. ਓਹੀ ਯਾਦ.. ਓਹੀ ਹੰਝੂ..
ਗਿਣ ਰਹੀ ਹਾਂ ਸਮੇਂ ਦੀ ਪੈੜ..
ਜੋ 'ਓਹਨੇ' ਓਸ ਰੂਹ 'ਤੇ ਓੁਕੇਰੀ ਸੀ
ਕਿੰਨੇ ਈ ਸਾਲ ਬੀਤ ਗਏ..
ਸਦੀ ਬਦਲ ਗਈ..
ਪਰ ਓਹ ਪੈੜ.. ਅਜੇ ਵੀ ਤਾਜ਼ੀ
ਜਿਵੇਂ ਹੁਣੇ..
ਹੁਣੇ ਕੋਈ ਡਿੱਗਿਆ ਹੋਵੇ
ਓਸ ਰੇਤ ਰੂਪੀ ਰੂਹ 'ਤੇ..
ਹੁਣੇ ਨਿਸ਼ਾਨ ਛੱਡੇ ਹੋਣ..!!
ਅੱਜ ਫੇਰ ਓਹੀ ਯਾਦ.. ਓਹੀ ਹੰਝੂ..
ਏਨੇ ਅਰਸੇ ਬਾਅਦ ਵੀ ਕਿਓਂ..??
ਸ਼ਾਇਦ..
ਸ਼ਾਇਦ ਇਸਲਈ.. ਕਿਓਂਕਿ..
ਓਹ ਪੈੜ.. ਓਹ ਨਿਸ਼ਾਨ..
ਇੱਕੋ ਵਾਰੀ ਨਹੀਂ..
ਬਲਕਿ ਸਮੇਂ ਨੇ ਬਾਰ-ਬਾਰ..
ਓਸ ਰੇਤ 'ਤੇ.. ਓਸ ਰੂਹ 'ਤੇ ਓੁਕੇਰੇ ਸਨ
ਫ਼ਰਕ ਸੀ ਤਾਂ.. ਬਸ ਏਨਾਂ..
ਕਿ ਓੁਕੇਰਨ ਲਈ ਔਜ਼ਾਰ ਬਦਲੀ ਕੀਤਾ ਸੀ
ਤੇ ਚੋਟ…... ਕਿਤੇ ਵੱਧ..!!
ਪਰ ਫਿਰ ਵੀ,
ਓਸ ਰੂਹ ਨੇ ਸਹਿ ਲਿਆ..
ਹਿੰਮਤ ਸੀ ਓਹਦੇ ਅੰਦਰ..
ਜ਼ਿੰਦਗੀ ਦਾ ਸਾਹਮਣਾ ਕਰਨ ਦੀ
.. ਤੇ ਜ਼ਿੰਦਗੀ.. ਏਨੀਂ ਕਠੋਰ..
ਕੁਦਰਤ.. ਏਨੀਂ ਨਿਰਦਈ
… ਕਹਿੰਦੇ ਨੇ ਇਹਦਾ ਨਿਯਮ ਐ..
ਜੋ ਇੱਕ ਵਾਰੀਂ ਹੁੰਦਾ ਐ..
ਬੇ-ਸ਼ੱਕ ਦੂਜੀ ਵਾਰ ਨਾ ਹੋਵੇ..
ਪਰ.. ਜੋ ਦੋ ਵਾਰੀਂ ਹੋਵੇ..
ਓਹ ਤੀਜੀ ਵਾਰ ਜ਼ਰੂਰ ਹੁੰਦਾ..!!
ਪਰ ਇਹ ਨਿਯਮ ਦੁੱਖਾਂ 'ਤੇ ਵੀ ਲਾਗੂ ਹੁੰਦਾ??
ਅੱਜ ਇਹ ਵੀ ਪਤਾ ਲਗ ਗਿਆ..
ਪਤਾ ਨਹੀਂ.. ਰੱਬ ਦੀ ਜ਼ਿੱਦ ਸੀ
ਜਾਂ ਕੁਦਰਤ ਦਾ ਨਿਯਮ…
ਇੱਕ ਵਾਰੀਂ ਫੇਰ..
ਫੇਰ 'ਓਹ' ਯਾਦ ਤਾਜ਼ਾ ਕਰਨ ਲਈ..
ਤੇ ਨਵੇਂ ਜ਼ਖ਼ਮ.. ਨਵੇਂ ਨਿਸ਼ਾਨ ਉਕੇਰਣ ਲਈ..
ਫਿਰ ਤੋਂ ਔਜ਼ਾਰ ਬਦਲੀ ਕੀਤਾ ਗਿਆ..
ਤੇ ਫਿਰ ਤੋਂ ਚੋਟ..
ਅਜੇਹੀ ਚੋਟ.. ਅਜੇਹੇ ਨਿਸ਼ਾਨ..
ਕਿ ਪਹਿਚਾਣ ਬਦਲ ਦਿੱਤੀ ਓਸ ਰੂਹ ਦੀ…
ਅਜੇਹੀ ਡੂੰਗੀ ਪੈੜ..
ਨਾ ਕਿਧਰੇ ਵੇਖੀ.. ਨਾ ਸੁਣੀ..
ਗਿਣਨ ਦੀ ਕੋਸ਼ਿਸ਼ ਕਰਦੀ ਹਾਂ..
ਟੁੱਟ ਜਾਂਦੀ ਹਾਂ
..ਤੇ ਮੇਰੇ ਨਾਲ ਹੀ..
ਟੁੱਟ ਜਾਂਦਾ ਐ.. 'ਓਹਦਾ' ਹੌਂਸਲਾ..
'ਓਹ' ਜਿਹੜਾ ਸਾਰਿਆਂ ਨੂੰ ਹੌਂਸਲਾ ਦੇਂਦਾ ਐ..
'ਓਹਦੇ' ਤੋਂ ਵੀ ਸਹਿ ਨਹੀਂ ਹੁੰਦਾ..
'ਓਹਦੇ' ਹੰਝੂ ਵਰ ਜਾਂਦੇ ਨੇ ਮੀਂਹ ਬਣ ਕੇ
ਤੇ ਫਿਰ..
ਓਹੀ ਮੌਸਮ.. ਓਹੀ ਯਾਦ.. ਓਹੀ ਹੰਝੂ…!! :’(