ਕਿੰਨ੍ਹਾ ਹਸੀਨ ਹੈ ਇਸ ਭਰਮ ਵਿੱਚ ਜੀਣਾ..
ਕਿ ਸਾਡਾ ਵੀ ਕੋਈ ਆਪਣਾ ਹੈ..
ਕਿ ਸਾਡਾ ਵੀ ਕੋਈ ਦੋਸਤ ਹੈ..
ਕੋਈ ਸਾਥੀ ਜੋ ਹਮੇਸ਼ਾਂ ਸਾਥ ਨਿਭਾਏਗਾ
ਕਿੰਨ੍ਹੇ ਹਸੀਨ ਹੁੰਦੇ ਨੇ ਉਸ ਦੋਸਤ ਨਾਲ ਬਿਤਾਏ ਪਲ..
ਇਸ ਉਮੀਦ ਵਿੱਚ ਕਿ ਇਹ ਪਲ ਹਮੇਸ਼ਾਂ ਸਾਡੇ ਨਾਲ ਰਹਿਣਗੇ..
ਅਸੀਂ ਹਮੇਸ਼ਾਂ ਇਹਨਾਂ ਨੂੰ ਜੀ ਸਕਾਂਗੇ
ਕਿੰਨ੍ਹਾ ਹਸੀਨ ਹੁੰਦਾ ਹੈ ਉਸ ਦੋਸਤ ਨਾਲ ਬੈਠ ਕੇ ਗੱਲਾਂ ਕਰਨਾ..
ਦੁੱਖ-ਸੁੱਖ ਸਾਂਝੇ ਕਰਨੇ..
ਇਸ ਵਿਸ਼ਵਾਸ ਨਾਲ ਕਿ ਓਹਦਾ ਹਰ ਵਖ਼ਤ ਸਾਥ ਰਹੇਗਾ
ਕਿੰਨ੍ਹੇ ਹਸੀਨ ਹੁੰਦੇ ਨੇ ਇਸ ਵਹਿਮ 'ਚ ਗੁਜ਼ਾਰੇ ਦਿਨ..
ਨਾ ਉਸ ਸ਼ਖ਼ਸ ਨੂੰ ਖੋਣ ਦਾ ਡਰ..
ਨਾ ਓਹਦੇ ਨਰਾਜ਼ ਹੋਣ ਦਾ ਫ਼ਿਕਰ..
ਕਿਓਂਕਿ ਓਹ ਤਾਂ 'ਦੋਸਤ' ਹੁੰਦਾ ਹੈ ਨਾ!
ਪਰ…
ਸਭ ਤੋਂ ਜ਼ਿਆਦਾ ਦੁੱਖ ਵੀ ਦੇਂਦਾ ਹੈ ਇਹੀ ਭਰਮ..
ਜਦ ਟੁੱਟਦਾ ਹੈ..
ਤੇ ਬਦਲ ਦੇਂਦਾ ਐ ਪੂਰੀ ਜ਼ਿੰਦਗੀ… ਇੱਕ ਪਲ ਵਿੱਚ
ਇੱਕ ਵਾਰੀਂ ਟੁੱਟੇ ਇਨਸਾਨ ਸਹਿ ਲਵੇ..
ਪਰ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ..
ਜਦ ਏਦਾਂ ਬਾਰ-ਬਾਰ ਹੁੰਦਾ ਹੋਵੇ
ਤੇ ਸਭ ਤੋਂ ਜ਼ਿਆਦਾ ਦੁੱਖ ਜਦ..
ਇਨਸਾਨ ਟੁੱਟ ਜਾਂਦਾ ਹੈ..
ਤੇ ਓਹਦਾ ਵਿਸ਼ਵਾਸ ਉੱਠ ਜਾਂਦਾ ਹੈ..
'ਦੋਸਤੀ' ਤੋਂ 'ਦੋਸਤੀ' ਦੇ ਨਾਮ ਤੋਂ
ਤੇ ਇਹ ਸਵਾਲ ਜਦ ਬਾਰ-ਬਾਰ ਮਨ ਵਿੱਚ ਆਉਂਦਾ ਹੈ..
ਕਿਓਂ ਹੋਏ ਕੁਝ ਹਸੀਨ ਭਰਮ ??
ਕਿਓਂ ਆਏ ਓਹ ਹਸੀਨ ਪਲ ??