Saturday, September 10, 2011

ਸ਼ੁਕਰੀਆ!!




ਏਨੇ ਸਮਝਦਾਰ ਨਹੀਂ ਹਾਂ ਕਿ ਕਿਸੇ ਇਨਸਾਨ ਨੂੰ ਹੀ ਸਮਝ ਸਕੀਏ
 ..
ਤੈਨੂੰ ਸਮਝਣਾ ਤਾਂ ਦੂਰ ਦੀ ਗੱਲ ਹੈ ..
ਫਿਰ ਵੀ ਤੂੰ ਤੇਰੇ ਵਜੂਦ ਨੂੰ ਸਮਝਣ ਦੀ ਸਮਝ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਸੁਣਿਆ ਸੀ ਲੋਕ ਕੁਦਰਤ ਨਾਲ ਗੱਲਾਂ ਕਰ ਲੈਂਦੇ ਨੇ..
ਕਦੀ ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰ ਸਕਾਂਗੇ..
ਪਰ ਤੂੰ ਸਾਨੂੰ ਗੂੰਗਿਆਂ ਨੂੰ ਮੰਨ ਦੀ ਆਵਾਜ਼ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਦੁਨੀਆ ਦੇ ਨਾਲ ਚੱਲ ਸਕੀਏਐਨ੍ਹਾਂ ਦਮ ਨਹੀਂ ਹੈ..
ਤੂਫਾਨਾ ਦੇ ਖਿਲਾਫ ਚਾਲਾਂ ਦੀ ਗੱਲ ਕੀ ਸੋਚਦੇ 
ਤੂੰ ਇਸ ਅਪਾਹਿਜ ਦੇ ਪੈਰ ਬਣਿਆ.. ਦਾਤਾ ਤੇਰਾ ਸ਼ੁਕਰੀਆ!!

ਜੋ ਸਾਹਮਣੇ ਸੀਓਹ ਵੀ ਨਹੀਂ ਦੇਖ ਸਕਦੇ..
ਜੋ ਨਹੀ ਓ ਕਿੱਦਾਂ ਦੇਖ ਸਕਦੇ ਹਾਂ..
ਤੂੰ ਤੇ ਰੂਹ ਅੰਦਰ ਝਾਤ ਮਾਰਨ ਲਈ ਵੀ ਮਨ ਦੀਆਂ ਅੱਖਾਂ ਦੇ ਦਿੱਤੀਆਂ.. ਦਾਤਾ ਤੇਰਾ ਸ਼ੁਕਰੀਆ!!

ਸ਼ਬਦਾਂ ਦੀ ਪਛਾਣ ਨਹੀਂ ਸੀ.. ਪੜ੍ਹਾਂ ਕਿਵੇਂ ..
ਲੋਕੀਂ ਲਿਖਦੇ ਕਿਸ ਤਰ੍ਹਾਂ ਨੇ.. ਹੈਰਾਨ ਹਾਂ..
ਪਰ ਤੂੰ ਹੱਥ ਵਿੱਚ ਕਲਮ ਫੜਾ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਦਾਤਾ ਤੇਰਾ ਸ਼ੁਕਰੀਆ..!!
ਇਹ ਤੂੰ ਜੋ ਕੁਝ ਵੀ ਦਿੱਤਾ.. ਦਾਤਾ ਤੇਰਾ ਸ਼ੁਕਰੀਆ!!
ਇਹਨਾਂ ਸਭਨਾਂ ਦੀ ਸਹੀ ਵਰਤੋਂ ਕਰਵਾਈ.. ਦਾਤਾ ਤੇਰਾ ਸ਼ੁਕਰੀਆ!!
ਇਹ ਵਿਸ਼ਵਾਸ ਦਵਾਇਆ ਕਿ ਤੂੰ ਹੈਗਾ ਏਂ ਤੇ ਸਦਾ ਰਹੇਂਗਾ .. ਦਾਤਾ ਤੇਰਾ ਸ਼ੁਕਰੀਆ!!
ਹਮੇਸ਼ਾ ਸਾਥ ਦਿੱਤਾ.. ਦਾਤਾ ਤੇਰਾ ਸ਼ੁਕਰੀਆ!!
ਤੇ ਹਮੇਸ਼ਾ ਸਾਥ ਦੇਵੇਂਗਾ.. ਇਹ ਵਿਸ਼ਵਾਸ ਹੈ..
ਇਸ ਵਿਸ਼ਵਾਸ ਲਈ.. ਦਾਤਾ ਤੇਰਾ ਸ਼ੁਕਰੀਆ!!

6 comments: