ਇੱਕ ਕੋਠੜੀ 'ਚ ਬੈਠਾ ਦਰਵੇਸ਼..
ਹੱਥ ਵਿੱਚ ਫੜੀ ਬੈਠਾ ਤਸਬੀ..
ਵਖ਼ਰਾ ਹੀ ਏ ਓਹਦਾ ਦੇਸ..
ਕੁੱਲ ਦੁਨੀਆ ਨੂੰ ਤਾਰਣ ਲਈ..
ਓਹਨੇ ਵਖ਼ਰਾ ਬਣਾਈਆ ਭੇਸ..
ਕਦੇ ਹਸਦਾ ਏ ਨਾਂ 'ਓਹਦਾ' ਲੈ ਕੇ..
'ਓਹਦੀ' ਰਜ਼ਾ 'ਚ ਮੌਜਾਂ ਮਾਣੇ..
ਕਦੇ ਰੋਂਦਾ ਏ.. ਕੁਰਲਾਉਂਦਾ ਏ..
ਕਿ ਇਹ ਕੀ ਵਰਤੇ ਭਾਣੇ..
ਛੱਡ ਗਏ ਨੇ ਸਭ ਓਹਨੂੰ..
ਜਿੰਨ੍ਹੇ ਹੱਥੀਂ ਕੀਤੀਆਂ ਛਾਵਾਂ..
ਛੱਡ ਗਏ ਓਹਦੇ ਦੇਸ ਨੂੰ..
ਜਿਹਦੀਆਂ ਪੂਜਣ ਵਾਲੀਆਂ ਸਭ ਥਾਵਾਂ..
ਓਹ ਅੱਜ ਵੀ ਕੋਠੜੀ 'ਚ ਬੈਠਾ..
ਉਡੀਕਦਾ ਏ ਓਹ ਦਿਨ ਆਊ..
ਜਦ ਆਪਣੇ ਅੰਦਰ ਸੁੱਤੇ 'ਫ਼ਕਰ' ਨੂੰ..
ਹਰ ਕੋਈ ਆਪ ਫੜ ਕੇ ਜਗਾਊ..
ਇਸ ਊਮੀਦ 'ਚ 'ਬੂਹਾ' ਖੋਲ ਕੇ ਬੈਠਾ..
ਓਹ ਮੌਲਾ ਨੂੰ ਨਿਹਾਰੇ..
ਕਦੇ ਹੱਸੇ.. ਕਦੀ ਰੋਵੇ..
ਕਦੀ ਬੈਠਾ ਗਿਣੇ ਤਾਰੇ..
'ਓ ਜੇਹੜੇ ਤੁਰ ਪਏ ਸੀ ਗਰੂਰ ਕਰਕੇ..
ਜਿੰਨ੍ਹਾਂ ਭੁੱਲਿਆ ਸੀ ਦਰ 'ਸਾਈਂ' ਦਾ..
ਓ ਮੁੜ ਆਓ ਲੋਕੋ!
ਆਪਣੇ ਭੇਸ ਨੂੰ.. ਆਪਣੇ ਦੇਸ ਨੂੰ..'
ਓਹ ਬੈਠਾ ਵਾਸਤੇ ਪਾਵੇ..
ਚਾਹੁੰਦਾ ਏ ਸਭ ਦਾ ਭਲਾ..
ਤਾਂ ਜੋ ਕਲ ਨੂੰ ਨਾ ਕੋਈ ਪਛਤਾਵੇ..
ਸੁਣ ਲਓ 'ਓਹਨੂੰ'..
ਫੜ ਲਓ 'ਸਾਈਂ' ਦਾ ਪੱਲਾ..
ਫਿਰ ਨਾ ਕਹਿਓ..
ਸੱਚ ਸੀ ਓਹਦੀਆਂ ਗੱਲਾਂ..
ਜਿਹੜਾ ਕੋਠੜੀ 'ਚ ਬੈਠਾ ਸੀ ਦਰਵੇਸ਼..
ਜਿੰਨ੍ਹੇ ਹੱਥ ਵਿੱਚ ਫੜੀ ਸੀ ਤਸਬੀ..
ਵਖ਼ਰਾ ਹੀ ਸੀ ਜਿਹਦਾ ਦੇਸ..
ਕੁੱਲ ਦੁਨੀਆ ਨੂੰ ਤਾਰਣ ਲਈ..
ਜਿੰਨ੍ਹੇ ਵਖ਼ਰਾ ਸੀ ਬਣਾਇਆ ਭੇਸ..!!