Monday, February 14, 2011

ਇੱਕ ਇਹ ਬੰਦਾ.. ਇੱਕ ਓਹ ਬੰਦਾ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਤਸਵੀਰਾਂ ਦੇ ਲਈ ਮਰਦਾ..
ਦੂਜਾ ਤਸਵੀਰ ਦੇ ਨਾਮ ਤੋਂ ਡਰਦਾ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਨੇ ਰੱਬ ਦੇ ਨਾਲ ਲਾਈ ਯਾਰੀ..
ਦੂਜੇ ਦੀ ਜਾਨ ਇਸ਼ਕ ਹਯਾਤੀ ਨੇ ਮਾਰੀ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਨੇ ਧਰਤੀ ਨੂੰ ਮੰਨਿਆ 'ਮਾਂ'..
ਦੂਜੇ ਨੇ ਨਾ ਛੱਡੀ ਇੱਥੇ ਕੋਈ ਪਵਿੱਤਰ ਥਾਂ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਮਿੱਟੀ ਦਾ ਤਿਲਕ ਲਗਾਵੇ..
ਦੂਜੇ ਨੂੰ ਇਸਦੀ 'ਖੁਸ਼ਬੋ' ਵੀ ਨਾ ਭਾਵੇ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਨੇ 'ਵਣ' ਵਿੱਚ ਲਾਇਆ ਡੇਰਾ..
ਦੂਜੇ ਨੇ ਲੁੱਟਿਆ ਓਹਦਾ ਰੈਣ-ਬਸੇਰਾ

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਨੇ ਠੰਡੀਆਂ ਹਵਾਵਾਂ ਨੂੰ ਪਾਈ ਗਲਵੱਕੜੀ..
ਦੂਜੇ ਦੀ ਜਾਨ ਨਿੱਘ ਦੀਆਂ ਰੁਖੀਆਂ ਹਵਾਵਾਂ ਜੱਕੜੀ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਬੈਠਾ ਮੌਲਾ ਨੂੰ ਨਿਹਾਰੇ..
ਦੂਜਾ ਜਾ ਬੈਠਾ ਗਨਕਾ ਦੇ ਚੁਬਾਰੇ..

ਇੱਕ ਇਹ ਬੰਦਾ.. ਇੱਕ ਓਹ ਬੰਦਾ..
ਇੱਕ ਪੂਰਬ ਦਾ.. ਇੱਕ ਪੱਛਮ ਦਾ..
ਇੱਕ ਨੇ ਸੋਚਿਆ ਕਿ ਲਿਆਵਾਂ ਬਦਲਾਵ..
ਦੂਜੇ ਨੇ ਲਾਹ ਦਿੱਤੇ ਓਹਦੇ ਸਾਰੇ 'ਚਾਅ'..

ਇੱਕ ਸੀ ਇਹ ਬੰਦਾ.. ਇੱਕ ਸੀ ਓਹ ਬੰਦਾ..
ਇੱਕ ਸੀ ਪੂਰਬ ਦਾ.. ਇੱਕ ਸੀ ਪੱਛਮ ਦਾ..
ਦੂਜੇ ਵਛਾਇਆ ਅਜਿਹਾ ਜਾਲ..
ਕਰ ਦਿੱਤਾ ਪਹਿਲੇ ਨੂੰ ਹਾਲੋਂ ਬੇਹਾਲ..

ਹੁਣ ਰਹਿ ਗਿਆ ਇੱਕੋ ਹੀ ਬੰਦਾ..
ਨਾ ਓਹ ਪੂਰਬ ਦਾ.. ਨਾ ਪੱਛਮ ਦਾ..
ਨਾ ਹੁਣ ਇਸ਼ਕ ਹਯਾਤੀ ਕਰਦਾ..
ਨਾ ਹੀ ਇਸ਼ਕ ਹਕੀਕੀ ਨੂੰ ਮੰਨਦਾ..
ਰਹਿ ਗਿਆ ਬਸ 'ਓਹੀ' ਬੰਦਾ..
ਜੋ ਨਾ ਪੂਰਬ ਦਾ.. ਨਾ ਪੱਛਮ ਦਾ...............!!



No comments:

Post a Comment