Tuesday, November 27, 2012

ਕੁਝ ਸਵਾਲ



ਕਿੰਝ ਕੇਰ ਦੇਵਾਂ ਆਪਣੀਆ ਸੱਧਰਾਂ ਦੇ ਫੁੱਲ ?!
ਇਹ ਜਾਣਦੇ ਹੋਏ.
ਕਿ ਇਹ ਪੱਤਝੜ ਜੇ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਇਸ ਪੱਤਝੜ ਤੋਂ ਬਾਅਦ ਮੁੜ ਕਦੀ ਬਹਾਰ ਨਹੀਂ ਸਕਦੀ

ਕਿੰਝ ਲਾ' ਦੇਵਾਂ ਇਹਨਾਂ ਬਾਹਵਾਂ ਤੋਂ ਚੂੜਾ ?!
ਇਹ ਜਾਣਦੇ ਹੋਏ..
ਕਿ ਇਹ ਸੱਖਣਾਪਨ ਜੇ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ  ਸੱਖਣੀ ਹੋਣ ਤੋਂ ਬਾਅਦ ਮੁੜ ਕਦੇ ਕਿਸੇ ਨੇ ਇਹ ਬਾਂਹ ਨਹੀਂ ਫੜਨੀ

ਕਿੰਝ ਕਿਸੇ ਹੋਰ ਦੇ ਹਿੱਸੇ ਕਰ ਦੇਵਾਂ ਇਹ ਖੁਸ਼ੀਆਂ ?!
ਇਹ ਜਾਣਦੇ ਹੋਏ..
ਕਿ ਇਹ ਉਦਾਸੀ ਜੇ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਉਦਾਸੀ ਆਉਣ ਤੋਂ ਬਾਅਦ ਮੁੜ ਏਥੇ ਕਿਸੇ ਨਹੀਂ ਚਹਿਕਣਾ

ਕਿੰਝ ਪੁੱਟ ਦੇਵਾਂ ਇਹ ਅਮਲਤਾਸ ਦੇ ਦਰੱਖ਼ਤ ?!
ਇਹ ਜਾਣਦੇ ਹੋਏ..
ਕੀ ਉਜਾੜ ਜੇ ਪੈ ਗਈ ਤਾਂ ਸਦੀਵ ਰਹਿਣੀ
ਇਹ ਜਾਣਦੇ ਹੋਏ..
ਕਿ ਇਸ ਉਜਾੜ ਤੋਂ ਬਾਅਦ ਮੁੜ  ਕਦੀ ਕਿਸੇ ਕਲੀ ਨੇ ਨਹੀਂ ਫੁੱਟਣਾ

ਕਿੰਝ ਬਦਲ ਦੇਵਾਂ ਇਹਨਾਂ ਪਾਣੀਆਂ ਦਾ ਵਹਾ' ?!
ਇਹ ਜਾਣਦੇ ਹੋਏ..
ਕਿ ਸੋਕਾ ਜੇ ਪੈ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ ਇਸ ਸੋਕੇ ਤੋਂ ਬਾਅਦ ਮੁੜ ਇੱਕ ਪਾਣੀ ਦਾ ਕਤਰਾ ਵੀ ਨਹੀਂ ਆਉਣਾ

ਕਿੰਝ ਓਹਲੇ ਹੋਣ ਦੇਵਾਂ ਇਸ ਸੂਰਜ ਦੀ ਰੌਸ਼ਨੀ ?!
ਇਹ ਜਾਣਦੇ ਹੋਏ..
ਕਿ ਹਨੇਰਾ ਜੇ ਗਿਆ ਤਾਂ ਸਦੀਵ ਰਹਿਣਾ
ਇਹ ਜਾਣਦੇ ਹੋਏ..
ਕਿ ਇਸ ਹਨੇਰੇ ਤੋਂ ਬਾਅਦ ਮੁੜ ਏਥੇ ਕੋਈ 'ਕਿਰਨ' ਨਹੀਂ ਦਿਖਣੀ

ਕਿੰਝ ਕਿਸੇ ਹੋਰ ਦੇ ਨਾਵੇਂ ਕਰ ਦੇਵਾਂ ਇਹ ਕਵਿਤਾ ?!
ਇਹ ਜਾਣਦੇ ਹੋਏ..
ਕਿ ਗੁੰਮਨਾਮ ਜੇ ਹੋ ਗਈ ਤਾਂ ਸਦੀਵ ਏਦਾਂ ਹੀ ਰਹਿਣੀ
ਇਹ ਜਾਣਦੇ ਹੋਏ..

ਕਿ ਗੁੰਮਨਾਮ ਹੋਣ ਤੋਂ ਬਾਅਦ ਮੁੜ ਕਿਸੇ ਨੇ ਕਲਮ ਚੁੱਕਣ ਨਹੀਂ ਦੇਣੀ

Monday, September 3, 2012

ਇਹ ਕੈਸਾ ਹੈ ਸਾਥ


ਇਹ ਕੈਸੀ ਤੇਰੀ ਵਫ਼ਾ ਹੈ ਦੋਸਤ..
ਜਿੰਨ੍ਹੇ ਮੈਨੂੰ ਬੇ-ਵਫ਼ਾ ਕਰ ਦਿੱਤਾ..
ਮੇਰੇ ਦਿੱਲ ਤੋਂ ਉਤਾਰ ਕੇ ਬੋਝ..
ਮੈਨੂੰ ਮੁੜ ਕਰਜ਼ਾਈ ਕਰ ਦਿੱਤਾ..
ਇਹ ਕੈਸਾ ਤੇਰਾ ਸਾਥ ਹੈ..
ਜਿੰਨ੍ਹੇ ਫੇਰ ਇਕੱਲਿਆਂ ਕਰ ਦਿੱਤਾ..
ਦਿੱਲ ਵਿੱਚ ਦੇ ਕੇ ਜਗ੍ਹਾ..
ਘਰੋਂ ਬੇ-ਘਰਾ ਕਰ ਦਿੱਤਾ..
ਮੈਨੂੰ ਦੇ ਕੇ ਪਹਿਚਾਨ ਮੇਰੀ..
ਇੱਕ ਵਾਰ ਫੇਰ ਗ਼ੁਮ-ਨਾਮ ਕਰ ਦਿੱਤਾ..

Saturday, July 14, 2012

ਤੇਰੇ ਕਦਮਾਂ ਦੀ ਆਹਟ


ਜਦ ਵੀ ਕੰਨੀਂ ਪੈਂਦੀ ਤੇਰੇ ਕਦਮਾਂ ਦੀ ਆਹਟ.. 
ਇੱਕ-ਦਮ ਖੁਸ਼ੀ ਲਿਆਉਂਦੀ ਤੇਰੇ ਕਦਮਾਂ ਦੀ ਆਹਟ..
ਫਿਰ ਹਸਾ ਕੇ ਰੁਲਾਉਂਦੀ ਤੇਰੇ ਕਦਮਾਂ ਦੀ ਆਹਟ..
ਰੌਲੇ ਨੂੰ ਚੀਰ ਜਦ ਆਉਂਦੀ ਤੇਰੇ ਕਦਮਾਂ ਦੀ ਆਹਟ..
ਚੁੱਪ ਨੂੰ ਹੋਰ ਵਧਾਉਂਦੀ ਤੇਰੇ ਕਦਮਾਂ ਦੀ ਆਹਟ..
ਜੋ ਤੇਰੇ ਆਉਣ 'ਤੇ ਔਂਦੀ ਤੇਰੇ ਕਦਮਾਂ ਦੀ ਆਹਟ..
ਓਹ ਪਲ ਯਾਦ ਕਰਾਉਂਦੀ ਤੇਰੇ ਕਦਮਾਂ ਦੀ ਆਹਟ..
ਪਲ ਪਲ ਸੁਣਦੀ ਤੇਰੇ ਕਦਮਾਂ ਦੀ ਆਹਟ..
ਹਰ ਪਲ ਸੁਣਦੀ ਤੇਰੇ ਕਦਮਾਂ ਦੀ ਆਹਟ..

Tuesday, June 5, 2012

ਭੇਦ

ਜਦ ਜਦ ਹੈ ਤੁਹਾਡੇ ਕੋਲ ਮੈਂ ਆਉਣਾ ਚਾਹਿਆ..
ਤੁਸੀਂ ਮੈਥੋਂ ਦੂਰ ਲੈ ਜਾਂਦੇ ਰਹੇ ਆਪਣਾ ਸਾਇਆ..
ਜਦ ਜਦ ਹੈ ਖੁਦ ਨੂੰ ਵਿਸ਼ਵਾਸ ਦਵਾਇਆ ..
ਕਿ ਤੁਹਾਡਾ ਪਿਆਰ ਹੀ, ਮੇਰੇ ਲਈ ਅਸਲ ਸਰਮਾਇਆ..
ਤੁਸੀਂ ਓਨੀਂ ਵਰੀਂ ਇਸ ਵਿਸ਼ਵਾਸ ਨੂੰ ਝੁਠਲਾਇਆ..
ਪਤਾ ਨਹੀਂ ਮੈਂ ਐਸਾ ਕਿਹੜਾ ਪਾਪ ਕਮਾਇਆ..?!
ਕੋਲ ਹੁੰਦੇ ਵੀ, ਕੋਹਾਂ ਦੂਰ ਹੈ ਤੁਹਾਡਾ ਸਾਇਆ..
ਪਾਕ ਰਿਸ਼ਤਾ ਹੁੰਦੇ ਹੋਏ ਵੀ ਭੇਦ ਮਨ ਸਮਝ ਨਾ ਪਾਇਆ ..
ਕੈਸੀ ਰਚੀ ਐ ਕੁਦਰਤ ਨੇ ਇਹ ਮਾਇਆ..?!
ਨਾ ਹੀ ਤੁਸੀਂ ਕਦੀ ਓਹ ਪਿਆਰ ਦਿਖਾਇਆ..
ਇਸ ਰਿਸ਼ਤੇ ਨੂੰ ਆਪਣਾ ਕਹਿ ਕੇ ਵੀ ਨਾ ਅਪਣਾਇਆ..
ਕਿਓਂ ਏਦਾਂ ਹੋ ਰਿਹਾ ਤੇ ਵਰਿਆਂ ਤੋਂ ਹੁੰਦਾ ਆਇਆ..?!
'
ਕਿਰਨ' ਨੂੰ ਇਹ ਭੇਦ ਕਦੀ ਸਮਝ ਹੀ ਨਾ ਆਇਆ..
ਤੁਰ ਜਾਣਾ ਨਾਲ ਲੈ ਕੇ ਦਿਲ ਨੂੰ ਇਹ ਜੋ ਰੋਗ ਲਾਇਆ..
ਪਰ ਸਮਝ ਨਾ ਆਉਣੀ ਕਦੀ 'ਓਹਦੀ' ਇਹ ਮਾਇਆ..



Tuesday, April 17, 2012

Raining Again


It’s raining again..
Bringing back the same pain..
The pain of something real..
And of something unreal..
Some events that happened..
And some which may never happen..
Yeah, it’s bringing a fear..
Of getting some bad news about someone so dear..
And a doubt that here nothing is clear
O Rain! You have brought so jittery moments so far..
That started between you n me a virtual war

But..
But I’m sorry for all that I did
I’m sorry for I hated you..
Actually, you were showing a picture so true
You’re showing me that which I couldn’t see otherwise..
You’re telling me how far can go my eyes..
You’re not bringing any fear..
In fact, that wasn’t any fear my dear..
But a message from someone so near..
That someone is descending from heavens..
To satiate inner ravens..
And to dispel all the doubts..
You brought so many clouds..
You made the picture clear..
So that in future I shouldn’t fear..
You dispelled the darkness like a RAY..
Otherwise could have turned to a dark night that may

But even then sometimes I get the same feel..
Can’t love you with that same zeal
O Rain!  Let’s make deal..
Ask the healer from heavens to heal
For that I know, again I need to fall ill..
But with hope, after that, life will fill
But, still I’m sorry Rain..
For what is inside me n what is mine..
I’ll find happiness always in sunshine..
For I’ve known what’s there in rain..
But, for slowly vanishing the pain..
I’ll try to love you again