ਇਹ ਕੈਸੀ ਤੇਰੀ ਵਫ਼ਾ ਹੈ ਦੋਸਤ..
ਜਿੰਨ੍ਹੇ ਮੈਨੂੰ ਬੇ-ਵਫ਼ਾ ਕਰ ਦਿੱਤਾ..
ਮੇਰੇ ਦਿੱਲ ਤੋਂ ਉਤਾਰ ਕੇ ਬੋਝ..
ਮੈਨੂੰ ਮੁੜ ਕਰਜ਼ਾਈ ਕਰ ਦਿੱਤਾ..
ਇਹ ਕੈਸਾ ਤੇਰਾ ਸਾਥ ਹੈ..
ਜਿੰਨ੍ਹੇ ਫੇਰ ਇਕੱਲਿਆਂ ਕਰ ਦਿੱਤਾ..
ਦਿੱਲ ਵਿੱਚ ਦੇ ਕੇ ਜਗ੍ਹਾ..
ਘਰੋਂ ਬੇ-ਘਰਾ ਕਰ ਦਿੱਤਾ..
ਮੈਨੂੰ ਦੇ ਕੇ ਪਹਿਚਾਨ ਮੇਰੀ..
ਇੱਕ ਵਾਰ ਫੇਰ ਗ਼ੁਮ-ਨਾਮ ਕਰ ਦਿੱਤਾ..
No comments:
Post a Comment