ਤੂੰ ਕੀ ਜਾਣੇਂ ਕਿਸੇ ਚੀਜ਼ ਦਾ ਹੋਣਾ ਬੇਸ਼ੁਮਾਰ ਕੀ ਹੁੰਦਾ ਏ
ਕਦੇ ਕੀਤਾ ਥੋੜੇ 'ਚ ਸਾਰ ਹੋਵੇ ਤਾਂ ਤੈਨੂੰ ਪਤਾ ਲੱਗੇ
ਤੂੰ ਕੀ ਜਾਣੇਂ ਮਾਂ ਦਾ ਪਿਆਰ ਕੀ ਹੁੰਦਾ ਏ
ਕਦੇ ਸੁਣੀਂ ਮਤਰੇਈ ਮਾਂ ਦੀ ਫਟਕਾਰ ਹੋਵੇ ਤਾਂ ਤੈਨੂੰ ਪਤਾ ਲੱਗੇ
ਤੂੰ ਕੀ ਜਾਣੇਂ ਪਿਓ ਦਾ ਸਤਿਕਾਰ ਕੀ ਹੁੰਦਾ ਏ
ਕਦੇ ਉੱਡਦੀ ਵੇਖੀ ਓਹਦੀ ਪੱਗ 'ਤੇ ਛਾਰ ਹੋਵੇ ਤਾਂ ਤੈਨੂੰ ਪਤਾ
ਲੱਗੇ ਤੂੰ ਕੀ ਜਾਣੇਂ ਜਿੱਤ ਦਾ ਖ਼ੁਮਾਰ ਕੀ ਹੁੰਦਾ ਏ
ਕਦੇ ਮਿਲੀ ਮੰਜ਼ਿਲ 'ਤੇ ਪਹੁੰਚ ਕੇ ਹਾਰ ਹੋਵੇ ਤਾਂ ਤੈਨੁੰ ਪਤਾ ਲੱਗੇ
ਕਿਰਨ, ਤੂੰ ਕੀ ਜਾਣੇਂ ਪਿਆਰ ਕੀ ਹੁੰਦਾ ਏ
ਕਦੇ ਤੂੰ ਵੀ ਕੀਤਾ ਕਿਸੇ ਦਾ ਇੰਤਜ਼ਾਰ ਹੋਵੇ ਤਾਂ ਤੈਨੁੰ ਵੀ ਪਤਾ ਲੱਗੇ
No comments:
Post a Comment