Saturday, January 30, 2016

Those Three Words

Loved.. lost..
Broken.. exhausted..
Tired of those 3 words.
Every time..
Different meanings..
Being of different worlds.


In loud silence..
Listening what..
She never wanted to hear.
That too from someone..
Who was her own..
And was once so dear.


Bitter truths..
Beautiful lies..
Misused to misuse.
So flawlessly carved..
I LOVE YOUs..
And all the MISS YOUs


The only times..
Those words were true..
Were when there wasn't any story
Only smiling tears..
Breaking hearts..

And that heartfelt "I AM SORRY"

ਤੇਰੀ ਯਾਦ ਰੋਜ਼ ਹੀ ਆਉਂਦੀ ਐ

ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ
ਹਰ ਪਲ ਸਾਥ ਨਿਭਾਉਣ ਦਾ
ਇਹ ਵਾਅਦਾ ਰੋਜ਼ ਨਿਭਾਉਂਦੀ

ਜਿੱਥੇ ਵੀ ਤੇਰਾ ਜ਼ਿਕਰ ਹੋਵੇ
ਉਸ ਮਹਿਫ਼ਲ ਨੂੰ ਰੁਸ਼ਨਾਉਂਦੀ
ਤੇ ਜਿੱਥੇ ਤੇਰੀ ਯਾਦ ਨਾ ਆਵੇ
ਉਹ ਫਿਰ ਮਹਿਫ਼ਲ ਨਾ ਕਹਾਉਂਦੀ
ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ

ਸੁਪਨਿਆਂ  ਦੇ ਵਿੱਚ ਆਣ ਜਗਾਵੇ
ਕੀ ਕਰਾਂ, ਬਹੁਤ ਸਤਾਉਂਦੀ
ਕਦੇ ਚੁੱਪ-ਚੁਪੀਤੇ ਹਸਾ ਜਾਵੇ
ਤੇ ਕਦੇ ਸਾਰੀ ਰਾਤ ਰਵਾਉਂਦੀ
ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ

ਨਾਮ ਤੇਰੇ ਦਾ ਦੇ ਕੇ ਗਹਿਣਾ
ਫਿਰ ਦਿਲ ਦੇ ਚਾਅ ਸਜਾਉਂਦੀ
ਵੇ! ਇਸ਼ਕ ਤੇਰੇ ਵਿੱਚ ਕਮਲਿਆਂ ਕਰਕੇ
ਇਸ ਮਰਜਾਣੀ ਨੂੰ ਆਣ ਹਸਾਉਂਦੀ
ਤੂੰ ਆਵੇਂ ਭਾਵੇਂ ਨਾ ਆਵੇਂ

ਪਰ ਤੇਰੀ ਯਾਦ ਤਾਂ ਰੋਜ਼ ਹੀ ਆਉਂਦੀ