Saturday, January 30, 2016

ਤੇਰੀ ਯਾਦ ਰੋਜ਼ ਹੀ ਆਉਂਦੀ ਐ

ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ ਐ
ਹਰ ਪਲ ਸਾਥ ਨਿਭਾਉਣ ਦਾ
ਇਹ ਵਾਅਦਾ ਰੋਜ਼ ਨਿਭਾਉਂਦੀ ਐ

ਜਿੱਥੇ ਵੀ ਤੇਰਾ ਜ਼ਿਕਰ ਹੋਵੇ
ਉਸ ਮਹਿਫ਼ਲ ਨੂੰ ਰੁਸ਼ਨਾਉਂਦੀ ਐ
ਤੇ ਜਿੱਥੇ ਤੇਰੀ ਯਾਦ ਨਾ ਆਵੇ
ਉਹ ਫਿਰ ਮਹਿਫ਼ਲ ਨਾ ਕਹਾਉਂਦੀ ਐ
ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ ਐ

ਸੁਪਨਿਆਂ  ਦੇ ਵਿੱਚ ਆਣ ਜਗਾਵੇ
ਕੀ ਕਰਾਂ, ਬਹੁਤ ਸਤਾਉਂਦੀ ਐ
ਕਦੇ ਚੁੱਪ-ਚੁਪੀਤੇ ਹਸਾ ਜਾਵੇ
ਤੇ ਕਦੇ ਸਾਰੀ ਰਾਤ ਰਵਾਉਂਦੀ ਐ
ਤੂੰ ਆਵੇਂ ਭਾਵੇਂ ਨਾ ਆਵੇਂ
ਤੇਰੀ ਯਾਦ ਰੋਜ਼ ਹੀ ਆਉਂਦੀ ਐ

ਨਾਮ ਤੇਰੇ ਦਾ ਦੇ ਕੇ ਗਹਿਣਾ
ਫਿਰ ਦਿਲ ਦੇ ਚਾਅ ਸਜਾਉਂਦੀ ਐ
ਵੇ! ਇਸ਼ਕ ਤੇਰੇ ਵਿੱਚ ਕਮਲਿਆਂ ਕਰਕੇ
ਇਸ ਮਰਜਾਣੀ ਨੂੰ ਆਣ ਹਸਾਉਂਦੀ ਐ
ਤੂੰ ਆਵੇਂ ਭਾਵੇਂ ਨਾ ਆਵੇਂ

ਪਰ ਤੇਰੀ ਯਾਦ ਤਾਂ ਰੋਜ਼ ਹੀ ਆਉਂਦੀ ਐ

No comments:

Post a Comment