ਤੂੰ ਮੈਂ ਤੇ ਜ਼ਿੰਦਗੀ
ਮੈਨੂੰ ਇੱਕੋ ਜਿਹੇ ਲਗਦੇ ਨੇ
ਇਹ ਜੋ ਲਫ਼ਜ਼ ਮੈਂ ਲਿਖੇ ਨੇ
ਇਹ ਤੇਰੇ ਹੀ ਕਹੇ ਲੱਗਦੇ ਨੇ
ਸੁੱਖ ਦੁੱਖ ਦਾ ਸਾਥ ਜੋ ਮੰਗਿਆ
ਸੁੱਖ ਤਾਹੀਂਓ ਸਾਥੋਂ ਸੰਗਦੇ ਨੇ
ਤੇ ਇਹ ਜੋ ਦੁੱਖ ਮੈਂ ਵੇਖੇ ਨੇ
ਇਹ ਤੇਰੇ ਹੀ ਸਹੇ ਲੱਗਦੇ ਨੇ
ਤੂੰ ਮੈਂ ਤੇ ਜ਼ਿੰਦਗੀ
ਮੈਨੂੰ ਇੱਕੋ ਜਿਹੇ ਲਗਦੇ ਨੇ
ਮੰਜ਼ਿਲ ਬੇਸ਼ੱਕ ਵੱਖ ਹੈ ਸਾਡੀ
ਪਰ ਪੈਂਡੇ ਇੱਕੇ ਥਾਂ ਲੰਘਦੇ ਨੇ
ਤੇ ਇਹ ਜੋ ਰਾਹ ਮੈਂ ਚੁਣੇ ਨੇ
ਇਹ ਤੇਰੇ ਹੀ ਦੱਸੇ ਲੱਗਦੇ ਨੇ
ਤੂੰ ਮੈਂ ਤੇ ਜ਼ਿੰਦਗੀ
ਮੈਨੂੰ ਇੱਕੋ ਜਿਹੇ ਲਗਦੇ ਨੇ
No comments:
Post a Comment