ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ
ਜਾਂ ਤੇਰੇ ਲਈ ਮੰਗਣੀ ਫ਼ਰਿਯਾਦ ਨਹੀਂ ਆਉਂਦੀ
ਸਾਹਵੇਂ ਤੇਰੇ ਕੁਝ ਕਹਿ ਨਹੀਂ ਹੁੰਦਾ
ਬਿਣ ਤੇਰੇ ਸਾਥੋਂ ਰਹਿ ਨਹੀਂ ਹੁੰਦਾ
ਵੇ! ਇਸ਼ਕ ਤੇਰੇ ਨਾਲ ਲਾ ਕੇ ਸੱਜਣਾ
ਤੈਨੂੰ ਦਿਲ ਦੇ ਵਿੱਚ ਵਸਾ ਕੇ ਸੱਜਣਾ
ਇਸ ਰਮਜ਼ ਦੀ ਦੱਸਣੀ ਹੁਣ ਜ਼ਾਤ ਨਹੀਂ ਆਉਂਦੀ
ਵੇ! ਸਾਨੂੰ ਦਿਲ ਵਾਲੀ ਕਹਿਣੀ ਬਾਤ ਨਹੀਂ ਆਉਂਦੀ
ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ..