Friday, December 12, 2014

ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ

ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ
ਜਾਂ ਤੇਰੇ ਲਈ ਮੰਗਣੀ ਫ਼ਰਿਯਾਦ ਨਹੀਂ ਆਉਂਦੀ
ਸਾਹਵੇਂ ਤੇਰੇ ਕੁਝ ਕਹਿ ਨਹੀਂ ਹੁੰਦਾ
ਬਿਣ ਤੇਰੇ ਸਾਥੋਂ ਰਹਿ ਨਹੀਂ ਹੁੰਦਾ
ਵੇ! ਇਸ਼ਕ ਤੇਰੇ ਨਾਲ ਲਾ ਕੇ ਸੱਜਣਾ
ਤੈਨੂੰ ਦਿਲ ਦੇ ਵਿੱਚ ਵਸਾ ਕੇ ਸੱਜਣਾ
ਇਸ ਰਮਜ਼ ਦੀ ਦੱਸਣੀ ਹੁਣ ਜ਼ਾਤ ਨਹੀਂ ਆਉਂਦੀ
ਵੇ! ਸਾਨੂੰ ਦਿਲ ਵਾਲੀ ਕਹਿਣੀ ਬਾਤ ਨਹੀਂ ਆਉਂਦੀ 
ਗੱਲ ਇਹ ਨਹੀਂ ਕਿ ਤੇਰੀ ਯਾਦ ਨਹੀਂ ਅਾਉਂਦੀ..

1 comment:

  1. ਨੀ ਤੇਨੂੰ ਯਾਦ ਤਾਂ ਕਰਾਂ ਜੇ ਕਦੇ ਭੁਲਿਆ ਹੋਵਾਂ.....

    ReplyDelete