ਵਾਅਦਾ ਕਰਕੇ ਮਿਲਣ ਨਾ ਆਇਓਂ
ਹੋ ਸਕਦੈ ਅਜੇ ਦਿਲ 'ਚ ਦੂਰੀ ਹੋਵੇਗੀ
ਜਾਂ ਫਿਰ ਸੱਜਣਾ ਤੇਰੀ ਕੋਈ ਮਜਬੂਰੀ ਹੋਵੇਗੀ
ਸੁਣਿਐ ਖ਼ੱਤ ਤੈਨੂੰ ਮੇਰਾ ਪਹੁੰਚ ਗਿਆ ਸੀ
ਪਰ ਹੋ ਸਕਦੈ ਲਿਖੀ ਓਹਦੇ 'ਚ..
ਕੋਈ ਬਾਤ ਅਧੂਰੀ ਹੋਵੇਗੀ
ਕਹਿਨੈਂ ਪਿਆਰ ਹੀ ਸਭ ਕੁਝ ਨਹੀਂ ਹੁੰਦਾ
ਫਿਰ ਕਹਿੜੀ ਸ਼ੈਅ ਜ਼ਿੰਦਗੀ 'ਚ..
ਇਹਦੋਂ ਵੱਧ ਜ਼ਰੂਰੀ ਹੋਵੇਗੀ ?
ਹੌਂਸਲਾ ਰੱਖ ਕੇ ਜੀਅ ਲੈਨੇ ਆਂ
ਕਿ ਤੈਨੂੰ ਮਿਲਣੇ ਦੀ ਇਹ ਰੀਝ..
ਕਦੇ ਤਾਂ ਪੂਰੀ ਹੋਵੇਗੀ..
ਵਾਅਦਾ ਕਰਕੇ ਮਿਲਣ ਨਾ ਆਇਓਂ..
ਜ਼ਰੂਰ ਤੇਰੀ ਕੋਈ ਮਜਬੂਰੀ ਹੋਵੇਗੀ..
No comments:
Post a Comment