It was raining.
She was shivering with cold.
And then on her,
there was a blanket.
Behind it were the hands,
she always wanted to hold.
Monday, November 25, 2013
The First Meeting
She was telling herself,
How it happened all the way..
How they came and went away.
And just when she decided,
Again in love, she'll never be.
In front of her, was standing he.
How it happened all the way..
How they came and went away.
And just when she decided,
Again in love, she'll never be.
In front of her, was standing he.
Thursday, June 27, 2013
ਤੂੰ ਕੀ ਜਾਣੇਂ
ਤੂੰ ਕੀ ਜਾਣੇਂ ਕਿਸੇ ਚੀਜ਼ ਦਾ ਹੋਣਾ ਬੇਸ਼ੁਮਾਰ ਕੀ ਹੁੰਦਾ ਏ
ਕਦੇ ਕੀਤਾ ਥੋੜੇ 'ਚ ਸਾਰ ਹੋਵੇ ਤਾਂ ਤੈਨੂੰ ਪਤਾ ਲੱਗੇ
ਤੂੰ ਕੀ ਜਾਣੇਂ ਮਾਂ ਦਾ ਪਿਆਰ ਕੀ ਹੁੰਦਾ ਏ
ਕਦੇ ਸੁਣੀਂ ਮਤਰੇਈ ਮਾਂ ਦੀ ਫਟਕਾਰ ਹੋਵੇ ਤਾਂ ਤੈਨੂੰ ਪਤਾ ਲੱਗੇ
ਤੂੰ ਕੀ ਜਾਣੇਂ ਪਿਓ ਦਾ ਸਤਿਕਾਰ ਕੀ ਹੁੰਦਾ ਏ
ਕਦੇ ਉੱਡਦੀ ਵੇਖੀ ਓਹਦੀ ਪੱਗ 'ਤੇ ਛਾਰ ਹੋਵੇ ਤਾਂ ਤੈਨੂੰ ਪਤਾ
ਲੱਗੇ ਤੂੰ ਕੀ ਜਾਣੇਂ ਜਿੱਤ ਦਾ ਖ਼ੁਮਾਰ ਕੀ ਹੁੰਦਾ ਏ
ਕਦੇ ਮਿਲੀ ਮੰਜ਼ਿਲ 'ਤੇ ਪਹੁੰਚ ਕੇ ਹਾਰ ਹੋਵੇ ਤਾਂ ਤੈਨੁੰ ਪਤਾ ਲੱਗੇ
ਕਿਰਨ, ਤੂੰ ਕੀ ਜਾਣੇਂ ਪਿਆਰ ਕੀ ਹੁੰਦਾ ਏ
ਕਦੇ ਤੂੰ ਵੀ ਕੀਤਾ ਕਿਸੇ ਦਾ ਇੰਤਜ਼ਾਰ ਹੋਵੇ ਤਾਂ ਤੈਨੁੰ ਵੀ ਪਤਾ ਲੱਗੇ
Tuesday, November 27, 2012
ਕੁਝ ਸਵਾਲ
ਕਿੰਝ ਕੇਰ ਦੇਵਾਂ ਆਪਣੀਆ
ਸੱਧਰਾਂ ਦੇ ਫੁੱਲ ?!
ਇਹ ਜਾਣਦੇ ਹੋਏ.
ਕਿ ਇਹ ਪੱਤਝੜ ਜੇ
ਆ ਗਈ ਤਾਂ
ਸਦੀਵ ਰਹਿਣੀ ਏ
ਇਹ ਜਾਣਦੇ ਹੋਏ..
ਕਿ ਇਸ ਪੱਤਝੜ ਤੋਂ
ਬਾਅਦ ਮੁੜ ਕਦੀ ਬਹਾਰ
ਨਹੀਂ ਆ ਸਕਦੀ
ਕਿੰਝ ਲਾ' ਦੇਵਾਂ ਇਹਨਾਂ
ਬਾਹਵਾਂ ਤੋਂ ਚੂੜਾ ?!
ਇਹ ਜਾਣਦੇ ਹੋਏ..
ਕਿ ਇਹ ਸੱਖਣਾਪਨ ਜੇ
ਆ ਗਿਆ ਤਾਂ
ਸਦੀਵ ਰਹਿਣਾ ਏ
ਇਹ ਜਾਣਦੇ ਹੋਏ..
ਕਿ ਸੱਖਣੀ
ਹੋਣ ਤੋਂ ਬਾਅਦ ਮੁੜ
ਕਦੇ ਕਿਸੇ ਨੇ ਇਹ
ਬਾਂਹ ਨਹੀਂ ਫੜਨੀ
ਕਿੰਝ ਕਿਸੇ ਹੋਰ ਦੇ
ਹਿੱਸੇ ਕਰ ਦੇਵਾਂ ਇਹ
ਖੁਸ਼ੀਆਂ ?!
ਇਹ ਜਾਣਦੇ ਹੋਏ..
ਕਿ ਇਹ ਉਦਾਸੀ ਜੇ
ਆ ਗਈ ਤਾਂ
ਸਦੀਵ ਰਹਿਣੀ ਏ
ਇਹ ਜਾਣਦੇ ਹੋਏ..
ਕਿ ਉਦਾਸੀ ਆਉਣ ਤੋਂ
ਬਾਅਦ ਮੁੜ ਏਥੇ ਕਿਸੇ
ਨਹੀਂ ਚਹਿਕਣਾ
ਕਿੰਝ ਪੁੱਟ ਦੇਵਾਂ ਇਹ
ਅਮਲਤਾਸ ਦੇ ਦਰੱਖ਼ਤ ?!
ਇਹ ਜਾਣਦੇ ਹੋਏ..
ਕੀ ਉਜਾੜ ਜੇ ਪੈ
ਗਈ ਤਾਂ ਸਦੀਵ ਰਹਿਣੀ
ਏ
ਇਹ ਜਾਣਦੇ ਹੋਏ..
ਕਿ ਇਸ ਉਜਾੜ ਤੋਂ
ਬਾਅਦ ਮੁੜ ਕਦੀ
ਕਿਸੇ ਕਲੀ ਨੇ ਨਹੀਂ
ਫੁੱਟਣਾ
ਕਿੰਝ ਬਦਲ ਦੇਵਾਂ ਇਹਨਾਂ
ਪਾਣੀਆਂ ਦਾ ਵਹਾ' ?!
ਇਹ ਜਾਣਦੇ ਹੋਏ..
ਕਿ ਸੋਕਾ ਜੇ ਪੈ
ਗਿਆ ਤਾਂ ਸਦੀਵ ਰਹਿਣਾ
ਏ
ਇਹ ਜਾਣਦੇ ਹੋਏ..
ਕਿ ਇਸ ਸੋਕੇ ਤੋਂ
ਬਾਅਦ ਮੁੜ ਇੱਕ ਪਾਣੀ
ਦਾ ਕਤਰਾ ਵੀ ਨਹੀਂ
ਆਉਣਾ
ਕਿੰਝ ਓਹਲੇ ਹੋਣ ਦੇਵਾਂ
ਇਸ ਸੂਰਜ ਦੀ ਰੌਸ਼ਨੀ
?!
ਇਹ ਜਾਣਦੇ ਹੋਏ..
ਕਿ ਹਨੇਰਾ ਜੇ ਆ
ਗਿਆ ਤਾਂ ਸਦੀਵ ਰਹਿਣਾ
ਏ
ਇਹ ਜਾਣਦੇ ਹੋਏ..
ਕਿ ਇਸ ਹਨੇਰੇ ਤੋਂ
ਬਾਅਦ ਮੁੜ ਏਥੇ ਕੋਈ
'ਕਿਰਨ' ਨਹੀਂ ਦਿਖਣੀ
ਕਿੰਝ ਕਿਸੇ ਹੋਰ ਦੇ
ਨਾਵੇਂ ਕਰ ਦੇਵਾਂ ਇਹ
ਕਵਿਤਾ ?!
ਇਹ ਜਾਣਦੇ ਹੋਏ..
ਕਿ ਗੁੰਮਨਾਮ ਜੇ ਹੋ
ਗਈ ਤਾਂ ਸਦੀਵ ਏਦਾਂ
ਹੀ ਰਹਿਣੀ ਏ
ਇਹ ਜਾਣਦੇ ਹੋਏ..
ਕਿ ਗੁੰਮਨਾਮ ਹੋਣ ਤੋਂ
ਬਾਅਦ ਮੁੜ ਕਿਸੇ ਨੇ
ਕਲਮ ਚੁੱਕਣ ਨਹੀਂ ਦੇਣੀ
Monday, September 3, 2012
ਇਹ ਕੈਸਾ ਹੈ ਸਾਥ
ਇਹ ਕੈਸੀ ਤੇਰੀ ਵਫ਼ਾ ਹੈ ਦੋਸਤ..
ਜਿੰਨ੍ਹੇ ਮੈਨੂੰ ਬੇ-ਵਫ਼ਾ ਕਰ ਦਿੱਤਾ..
ਮੇਰੇ ਦਿੱਲ ਤੋਂ ਉਤਾਰ ਕੇ ਬੋਝ..
ਮੈਨੂੰ ਮੁੜ ਕਰਜ਼ਾਈ ਕਰ ਦਿੱਤਾ..
ਇਹ ਕੈਸਾ ਤੇਰਾ ਸਾਥ ਹੈ..
ਜਿੰਨ੍ਹੇ ਫੇਰ ਇਕੱਲਿਆਂ ਕਰ ਦਿੱਤਾ..
ਦਿੱਲ ਵਿੱਚ ਦੇ ਕੇ ਜਗ੍ਹਾ..
ਘਰੋਂ ਬੇ-ਘਰਾ ਕਰ ਦਿੱਤਾ..
ਮੈਨੂੰ ਦੇ ਕੇ ਪਹਿਚਾਨ ਮੇਰੀ..
ਇੱਕ ਵਾਰ ਫੇਰ ਗ਼ੁਮ-ਨਾਮ ਕਰ ਦਿੱਤਾ..
Saturday, July 14, 2012
ਤੇਰੇ ਕਦਮਾਂ ਦੀ ਆਹਟ
ਜਦ ਵੀ ਕੰਨੀਂ ਪੈਂਦੀ ਏ ਤੇਰੇ ਕਦਮਾਂ ਦੀ ਆਹਟ..
ਇੱਕ-ਦਮ ਖੁਸ਼ੀ ਲਿਆਉਂਦੀ ਏ ਤੇਰੇ ਕਦਮਾਂ ਦੀ ਆਹਟ..
ਫਿਰ ਹਸਾ ਕੇ ਰੁਲਾਉਂਦੀ ਏ ਤੇਰੇ ਕਦਮਾਂ ਦੀ ਆਹਟ..
ਰੌਲੇ ਨੂੰ ਚੀਰ ਜਦ ਆਉਂਦੀ ਏ ਤੇਰੇ ਕਦਮਾਂ ਦੀ ਆਹਟ..
ਚੁੱਪ ਨੂੰ ਹੋਰ ਵਧਾਉਂਦੀ ਏ ਤੇਰੇ ਕਦਮਾਂ ਦੀ ਆਹਟ..
ਜੋ ਤੇਰੇ ਆਉਣ 'ਤੇ ਔਂਦੀ ਏ ਤੇਰੇ ਕਦਮਾਂ ਦੀ ਆਹਟ..
ਓਹ ਪਲ ਯਾਦ ਕਰਾਉਂਦੀ ਏ ਤੇਰੇ ਕਦਮਾਂ ਦੀ ਆਹਟ..
ਪਲ ਪਲ ਸੁਣਦੀ ਏ ਤੇਰੇ ਕਦਮਾਂ ਦੀ ਆਹਟ..
ਹਰ ਪਲ ਸੁਣਦੀ ਏ ਤੇਰੇ ਕਦਮਾਂ ਦੀ ਆਹਟ..
Tuesday, June 5, 2012
ਭੇਦ
ਜਦ ਜਦ ਹੈ ਤੁਹਾਡੇ ਕੋਲ ਮੈਂ ਆਉਣਾ ਚਾਹਿਆ..
ਤੁਸੀਂ ਮੈਥੋਂ ਦੂਰ ਲੈ ਜਾਂਦੇ ਰਹੇ ਆਪਣਾ ਸਾਇਆ..
ਤੁਸੀਂ ਮੈਥੋਂ ਦੂਰ ਲੈ ਜਾਂਦੇ ਰਹੇ ਆਪਣਾ ਸਾਇਆ..
ਜਦ ਜਦ ਹੈ ਖੁਦ ਨੂੰ ਵਿਸ਼ਵਾਸ ਦਵਾਇਆ ..
ਕਿ ਤੁਹਾਡਾ ਪਿਆਰ ਹੀ, ਮੇਰੇ ਲਈ ਅਸਲ ਸਰਮਾਇਆ..
ਤੁਸੀਂ ਓਨੀਂ ਵਰੀਂ ਇਸ ਵਿਸ਼ਵਾਸ ਨੂੰ ਝੁਠਲਾਇਆ..
ਪਤਾ ਨਹੀਂ ਮੈਂ ਐਸਾ ਕਿਹੜਾ ਪਾਪ ਕਮਾਇਆ..?!
ਕੋਲ ਹੁੰਦੇ ਵੀ, ਕੋਹਾਂ ਦੂਰ ਹੈ ਤੁਹਾਡਾ ਸਾਇਆ..
ਕਿ ਤੁਹਾਡਾ ਪਿਆਰ ਹੀ, ਮੇਰੇ ਲਈ ਅਸਲ ਸਰਮਾਇਆ..
ਤੁਸੀਂ ਓਨੀਂ ਵਰੀਂ ਇਸ ਵਿਸ਼ਵਾਸ ਨੂੰ ਝੁਠਲਾਇਆ..
ਪਤਾ ਨਹੀਂ ਮੈਂ ਐਸਾ ਕਿਹੜਾ ਪਾਪ ਕਮਾਇਆ..?!
ਕੋਲ ਹੁੰਦੇ ਵੀ, ਕੋਹਾਂ ਦੂਰ ਹੈ ਤੁਹਾਡਾ ਸਾਇਆ..
ਪਾਕ ਰਿਸ਼ਤਾ ਹੁੰਦੇ ਹੋਏ ਵੀ ਭੇਦ ਮਨ ਸਮਝ ਨਾ ਪਾਇਆ ..
ਕੈਸੀ ਰਚੀ ਐ ਕੁਦਰਤ ਨੇ ਇਹ ਮਾਇਆ..?!
ਨਾ ਹੀ ਤੁਸੀਂ ਕਦੀ ਓਹ ਪਿਆਰ ਦਿਖਾਇਆ..
ਇਸ ਰਿਸ਼ਤੇ ਨੂੰ ਆਪਣਾ ਕਹਿ ਕੇ ਵੀ ਨਾ ਅਪਣਾਇਆ..
ਕਿਓਂ ਏਦਾਂ ਹੋ ਰਿਹਾ ਤੇ ਵਰਿਆਂ ਤੋਂ ਹੁੰਦਾ ਆਇਆ..?!
'ਕਿਰਨ' ਨੂੰ ਇਹ ਭੇਦ ਕਦੀ ਸਮਝ ਹੀ ਨਾ ਆਇਆ..
ਤੁਰ ਜਾਣਾ ਨਾਲ ਲੈ ਕੇ ਦਿਲ ਨੂੰ ਇਹ ਜੋ ਰੋਗ ਲਾਇਆ..
ਪਰ ਸਮਝ ਨਾ ਆਉਣੀ ਕਦੀ 'ਓਹਦੀ' ਇਹ ਮਾਇਆ..
ਇਸ ਰਿਸ਼ਤੇ ਨੂੰ ਆਪਣਾ ਕਹਿ ਕੇ ਵੀ ਨਾ ਅਪਣਾਇਆ..
ਕਿਓਂ ਏਦਾਂ ਹੋ ਰਿਹਾ ਤੇ ਵਰਿਆਂ ਤੋਂ ਹੁੰਦਾ ਆਇਆ..?!
'ਕਿਰਨ' ਨੂੰ ਇਹ ਭੇਦ ਕਦੀ ਸਮਝ ਹੀ ਨਾ ਆਇਆ..
ਤੁਰ ਜਾਣਾ ਨਾਲ ਲੈ ਕੇ ਦਿਲ ਨੂੰ ਇਹ ਜੋ ਰੋਗ ਲਾਇਆ..
ਪਰ ਸਮਝ ਨਾ ਆਉਣੀ ਕਦੀ 'ਓਹਦੀ' ਇਹ ਮਾਇਆ..
Subscribe to:
Posts (Atom)


