Tuesday, June 5, 2012

ਭੇਦ

ਜਦ ਜਦ ਹੈ ਤੁਹਾਡੇ ਕੋਲ ਮੈਂ ਆਉਣਾ ਚਾਹਿਆ..
ਤੁਸੀਂ ਮੈਥੋਂ ਦੂਰ ਲੈ ਜਾਂਦੇ ਰਹੇ ਆਪਣਾ ਸਾਇਆ..
ਜਦ ਜਦ ਹੈ ਖੁਦ ਨੂੰ ਵਿਸ਼ਵਾਸ ਦਵਾਇਆ ..
ਕਿ ਤੁਹਾਡਾ ਪਿਆਰ ਹੀ, ਮੇਰੇ ਲਈ ਅਸਲ ਸਰਮਾਇਆ..
ਤੁਸੀਂ ਓਨੀਂ ਵਰੀਂ ਇਸ ਵਿਸ਼ਵਾਸ ਨੂੰ ਝੁਠਲਾਇਆ..
ਪਤਾ ਨਹੀਂ ਮੈਂ ਐਸਾ ਕਿਹੜਾ ਪਾਪ ਕਮਾਇਆ..?!
ਕੋਲ ਹੁੰਦੇ ਵੀ, ਕੋਹਾਂ ਦੂਰ ਹੈ ਤੁਹਾਡਾ ਸਾਇਆ..
ਪਾਕ ਰਿਸ਼ਤਾ ਹੁੰਦੇ ਹੋਏ ਵੀ ਭੇਦ ਮਨ ਸਮਝ ਨਾ ਪਾਇਆ ..
ਕੈਸੀ ਰਚੀ ਐ ਕੁਦਰਤ ਨੇ ਇਹ ਮਾਇਆ..?!
ਨਾ ਹੀ ਤੁਸੀਂ ਕਦੀ ਓਹ ਪਿਆਰ ਦਿਖਾਇਆ..
ਇਸ ਰਿਸ਼ਤੇ ਨੂੰ ਆਪਣਾ ਕਹਿ ਕੇ ਵੀ ਨਾ ਅਪਣਾਇਆ..
ਕਿਓਂ ਏਦਾਂ ਹੋ ਰਿਹਾ ਤੇ ਵਰਿਆਂ ਤੋਂ ਹੁੰਦਾ ਆਇਆ..?!
'
ਕਿਰਨ' ਨੂੰ ਇਹ ਭੇਦ ਕਦੀ ਸਮਝ ਹੀ ਨਾ ਆਇਆ..
ਤੁਰ ਜਾਣਾ ਨਾਲ ਲੈ ਕੇ ਦਿਲ ਨੂੰ ਇਹ ਜੋ ਰੋਗ ਲਾਇਆ..
ਪਰ ਸਮਝ ਨਾ ਆਉਣੀ ਕਦੀ 'ਓਹਦੀ' ਇਹ ਮਾਇਆ..