Sunday, September 18, 2011

ਕੁਝ ਹਸੀਨ ਭਰਮ


ਕਿੰਨ੍ਹਾ ਹਸੀਨ ਹੈ ਇਸ ਭਰਮ ਵਿੱਚ ਜੀਣਾ..
ਕਿ ਸਾਡਾ ਵੀ ਕੋਈ ਆਪਣਾ ਹੈ..
ਕਿ ਸਾਡਾ ਵੀ ਕੋਈ ਦੋਸਤ ਹੈ..
ਕੋਈ ਸਾਥੀ ਜੋ ਹਮੇਸ਼ਾਂ ਸਾਥ ਨਿਭਾਏਗਾ

ਕਿੰਨ੍ਹੇ ਹਸੀਨ ਹੁੰਦੇ ਨੇ ਉਸ ਦੋਸਤ ਨਾਲ ਬਿਤਾਏ ਪਲ..
ਇਸ ਉਮੀਦ ਵਿੱਚ ਕਿ ਇਹ ਪਲ ਹਮੇਸ਼ਾਂ ਸਾਡੇ ਨਾਲ ਰਹਿਣਗੇ..
ਅਸੀਂ ਹਮੇਸ਼ਾਂ ਇਹਨਾਂ ਨੂੰ ਜੀ ਸਕਾਂਗੇ

ਕਿੰਨ੍ਹਾ ਹਸੀਨ ਹੁੰਦਾ ਹੈ ਉਸ ਦੋਸਤ ਨਾਲ ਬੈਠ ਕੇ ਗੱਲਾਂ ਕਰਨਾ..
ਦੁੱਖ-ਸੁੱਖ ਸਾਂਝੇ ਕਰਨੇ..
ਇਸ ਵਿਸ਼ਵਾਸ ਨਾਲ ਕਿ ਓਹਦਾ ਹਰ ਵਖ਼ਤ ਸਾਥ ਰਹੇਗਾ

ਕਿੰਨ੍ਹੇ ਹਸੀਨ ਹੁੰਦੇ ਨੇ ਇਸ ਵਹਿਮ ' ਗੁਜ਼ਾਰੇ ਦਿਨ..
ਨਾ ਉਸ ਸ਼ਖ਼ਸ ਨੂੰ ਖੋਣ ਦਾ ਡਰ..
ਨਾ ਓਹਦੇ ਨਰਾਜ਼ ਹੋਣ ਦਾ ਫ਼ਿਕਰ..
ਕਿਓਂਕਿ ਓਹ ਤਾਂ 'ਦੋਸਤਹੁੰਦਾ ਹੈ ਨਾ!

ਪਰ
ਸਭ ਤੋਂ ਜ਼ਿਆਦਾ ਦੁੱਖ ਵੀ ਦੇਂਦਾ ਹੈ ਇਹੀ ਭਰਮ..
ਜਦ ਟੁੱਟਦਾ ਹੈ..
ਤੇ ਬਦਲ ਦੇਂਦਾ  ਪੂਰੀ ਜ਼ਿੰਦਗੀ ਇੱਕ ਪਲ ਵਿੱਚ

ਇੱਕ ਵਾਰੀਂ ਟੁੱਟੇ ਇਨਸਾਨ ਸਹਿ ਲਵੇ..
ਪਰ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ..
ਜਦ ਏਦਾਂ ਬਾਰ-ਬਾਰ ਹੁੰਦਾ ਹੋਵੇ
ਤੇ ਸਭ ਤੋਂ ਜ਼ਿਆਦਾ ਦੁੱਖ ਜਦ..
ਇਨਸਾਨ ਟੁੱਟ ਜਾਂਦਾ ਹੈ..
ਤੇ ਓਹਦਾ ਵਿਸ਼ਵਾਸ ਉੱਠ ਜਾਂਦਾ ਹੈ..
'ਦੋਸਤੀਤੋਂ 'ਦੋਸਤੀਦੇ ਨਾਮ ਤੋਂ
ਤੇ ਇਹ ਸਵਾਲ ਜਦ ਬਾਰ-ਬਾਰ ਮਨ ਵਿੱਚ ਆਉਂਦਾ ਹੈ..
ਕਿਓਂ ਹੋਏ ਕੁਝ ਹਸੀਨ ਭਰਮ ??
ਕਿਓਂ ਆਏ ਓਹ ਹਸੀਨ ਪਲ ??



Saturday, September 10, 2011

ਸ਼ੁਕਰੀਆ!!




ਏਨੇ ਸਮਝਦਾਰ ਨਹੀਂ ਹਾਂ ਕਿ ਕਿਸੇ ਇਨਸਾਨ ਨੂੰ ਹੀ ਸਮਝ ਸਕੀਏ
 ..
ਤੈਨੂੰ ਸਮਝਣਾ ਤਾਂ ਦੂਰ ਦੀ ਗੱਲ ਹੈ ..
ਫਿਰ ਵੀ ਤੂੰ ਤੇਰੇ ਵਜੂਦ ਨੂੰ ਸਮਝਣ ਦੀ ਸਮਝ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਸੁਣਿਆ ਸੀ ਲੋਕ ਕੁਦਰਤ ਨਾਲ ਗੱਲਾਂ ਕਰ ਲੈਂਦੇ ਨੇ..
ਕਦੀ ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰ ਸਕਾਂਗੇ..
ਪਰ ਤੂੰ ਸਾਨੂੰ ਗੂੰਗਿਆਂ ਨੂੰ ਮੰਨ ਦੀ ਆਵਾਜ਼ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਦੁਨੀਆ ਦੇ ਨਾਲ ਚੱਲ ਸਕੀਏਐਨ੍ਹਾਂ ਦਮ ਨਹੀਂ ਹੈ..
ਤੂਫਾਨਾ ਦੇ ਖਿਲਾਫ ਚਾਲਾਂ ਦੀ ਗੱਲ ਕੀ ਸੋਚਦੇ 
ਤੂੰ ਇਸ ਅਪਾਹਿਜ ਦੇ ਪੈਰ ਬਣਿਆ.. ਦਾਤਾ ਤੇਰਾ ਸ਼ੁਕਰੀਆ!!

ਜੋ ਸਾਹਮਣੇ ਸੀਓਹ ਵੀ ਨਹੀਂ ਦੇਖ ਸਕਦੇ..
ਜੋ ਨਹੀ ਓ ਕਿੱਦਾਂ ਦੇਖ ਸਕਦੇ ਹਾਂ..
ਤੂੰ ਤੇ ਰੂਹ ਅੰਦਰ ਝਾਤ ਮਾਰਨ ਲਈ ਵੀ ਮਨ ਦੀਆਂ ਅੱਖਾਂ ਦੇ ਦਿੱਤੀਆਂ.. ਦਾਤਾ ਤੇਰਾ ਸ਼ੁਕਰੀਆ!!

ਸ਼ਬਦਾਂ ਦੀ ਪਛਾਣ ਨਹੀਂ ਸੀ.. ਪੜ੍ਹਾਂ ਕਿਵੇਂ ..
ਲੋਕੀਂ ਲਿਖਦੇ ਕਿਸ ਤਰ੍ਹਾਂ ਨੇ.. ਹੈਰਾਨ ਹਾਂ..
ਪਰ ਤੂੰ ਹੱਥ ਵਿੱਚ ਕਲਮ ਫੜਾ ਦਿੱਤੀ.. ਦਾਤਾ ਤੇਰਾ ਸ਼ੁਕਰੀਆ!!

ਦਾਤਾ ਤੇਰਾ ਸ਼ੁਕਰੀਆ..!!
ਇਹ ਤੂੰ ਜੋ ਕੁਝ ਵੀ ਦਿੱਤਾ.. ਦਾਤਾ ਤੇਰਾ ਸ਼ੁਕਰੀਆ!!
ਇਹਨਾਂ ਸਭਨਾਂ ਦੀ ਸਹੀ ਵਰਤੋਂ ਕਰਵਾਈ.. ਦਾਤਾ ਤੇਰਾ ਸ਼ੁਕਰੀਆ!!
ਇਹ ਵਿਸ਼ਵਾਸ ਦਵਾਇਆ ਕਿ ਤੂੰ ਹੈਗਾ ਏਂ ਤੇ ਸਦਾ ਰਹੇਂਗਾ .. ਦਾਤਾ ਤੇਰਾ ਸ਼ੁਕਰੀਆ!!
ਹਮੇਸ਼ਾ ਸਾਥ ਦਿੱਤਾ.. ਦਾਤਾ ਤੇਰਾ ਸ਼ੁਕਰੀਆ!!
ਤੇ ਹਮੇਸ਼ਾ ਸਾਥ ਦੇਵੇਂਗਾ.. ਇਹ ਵਿਸ਼ਵਾਸ ਹੈ..
ਇਸ ਵਿਸ਼ਵਾਸ ਲਈ.. ਦਾਤਾ ਤੇਰਾ ਸ਼ੁਕਰੀਆ!!

Tuesday, June 21, 2011

ਇੱਕ ਯਾਦ

ਅੱਜ ਇੱਕ ਵਾਰੀ ਫੇਰ.. ਓਹੀ ਮੌਸਮ.. ਓਹੀ ਯਾਦ.. ਓਹੀ ਹੰਝੂ..


ਗਿਣ ਰਹੀ ਹਾਂ ਸਮੇਂ ਦੀ ਪੈੜ..
ਜੋ 'ਓਹਨੇਓਸ ਰੂਹ 'ਤੇ ਓੁਕੇਰੀ ਸੀ
ਕਿੰਨੇ  ਸਾਲ ਬੀਤ ਗਏ..
ਸਦੀ ਬਦਲ ਗਈ..
ਪਰ ਓਹ ਪੈੜ.. ਅਜੇ ਵੀ ਤਾਜ਼ੀ
ਜਿਵੇਂ ਹੁਣੇ..
ਹੁਣੇ ਕੋਈ ਡਿੱਗਿਆ ਹੋਵੇ
ਓਸ ਰੇਤ ਰੂਪੀ ਰੂਹ 'ਤੇ..
ਹੁਣੇ ਨਿਸ਼ਾਨ ਛੱਡੇ ਹੋਣ..!!

ਅੱਜ ਫੇਰ ਓਹੀ ਯਾਦ.. ਓਹੀ ਹੰਝੂ..
ਏਨੇ ਅਰਸੇ ਬਾਅਦ ਵੀ ਕਿਓਂ..??
ਸ਼ਾਇਦ..
ਸ਼ਾਇਦ ਇਸਲਈ.. ਕਿਓਂਕਿ..
ਓਹ ਪੈੜ.. ਓਹ ਨਿਸ਼ਾਨ..
ਇੱਕੋ ਵਾਰੀ ਨਹੀਂ..
ਬਲਕਿ ਸਮੇਂ ਨੇ ਬਾਰ-ਬਾਰ..
ਓਸ ਰੇਤ 'ਤੇ.. ਓਸ ਰੂਹ 'ਤੇ ਓੁਕੇਰੇ ਸਨ
ਫ਼ਰਕ ਸੀ ਤਾਂ.. ਬਸ ਏਨਾਂ..
ਕਿ ਓੁਕੇਰਨ ਲਈ ਔਜ਼ਾਰ ਬਦਲੀ ਕੀਤਾ ਸੀ
ਤੇ ਚੋਟ…... ਕਿਤੇ ਵੱਧ..!!

ਪਰ ਫਿਰ ਵੀ,
ਓਸ ਰੂਹ ਨੇ ਸਹਿ ਲਿਆ..
ਹਿੰਮਤ ਸੀ ਓਹਦੇ ਅੰਦਰ..
ਜ਼ਿੰਦਗੀ ਦਾ ਸਾਹਮਣਾ ਕਰਨ ਦੀ
.. ਤੇ ਜ਼ਿੰਦਗੀ.. ਏਨੀਂ ਕਠੋਰ..
ਕੁਦਰਤ.. ਏਨੀਂ ਨਿਰਦਈ
ਕਹਿੰਦੇ ਨੇ ਇਹਦਾ ਨਿਯਮ ..
ਜੋ ਇੱਕ ਵਾਰੀਂ ਹੁੰਦਾ ..
ਬੇ-ਸ਼ੱਕ ਦੂਜੀ ਵਾਰ ਨਾ ਹੋਵੇ..
ਪਰ.. ਜੋ ਦੋ ਵਾਰੀਂ ਹੋਵੇ..
ਓਹ ਤੀਜੀ ਵਾਰ ਜ਼ਰੂਰ ਹੁੰਦਾ..!!
ਪਰ ਇਹ ਨਿਯਮ ਦੁੱਖਾਂ 'ਤੇ ਵੀ ਲਾਗੂ ਹੁੰਦਾ??
ਅੱਜ ਇਹ ਵੀ ਪਤਾ ਲਗ ਗਿਆ..

ਪਤਾ ਨਹੀਂ.. ਰੱਬ ਦੀ ਜ਼ਿੱਦ ਸੀ
ਜਾਂ ਕੁਦਰਤ ਦਾ ਨਿਯਮ
ਇੱਕ ਵਾਰੀਂ ਫੇਰ..
ਫੇਰ 'ਓਹਯਾਦ ਤਾਜ਼ਾ ਕਰਨ ਲਈ..
ਤੇ ਨਵੇਂ ਜ਼ਖ਼ਮ.. ਨਵੇਂ ਨਿਸ਼ਾਨ ਉਕੇਰਣ ਲਈ..
ਫਿਰ ਤੋਂ ਔਜ਼ਾਰ ਬਦਲੀ ਕੀਤਾ ਗਿਆ..
ਤੇ ਫਿਰ ਤੋਂ ਚੋਟ..
ਅਜੇਹੀ ਚੋਟ.. ਅਜੇਹੇ ਨਿਸ਼ਾਨ..
ਕਿ ਪਹਿਚਾਣ ਬਦਲ ਦਿੱਤੀ ਓਸ ਰੂਹ ਦੀ

ਅਜੇਹੀ ਡੂੰਗੀ ਪੈੜ..
ਨਾ ਕਿਧਰੇ ਵੇਖੀ.. ਨਾ ਸੁਣੀ..
ਗਿਣਨ ਦੀ ਕੋਸ਼ਿਸ਼ ਕਰਦੀ ਹਾਂ..
ਟੁੱਟ ਜਾਂਦੀ ਹਾਂ
..ਤੇ ਮੇਰੇ ਨਾਲ ਹੀ..
ਟੁੱਟ ਜਾਂਦਾ .. 'ਓਹਦਾਹੌਂਸਲਾ..
'ਓਹਜਿਹੜਾ ਸਾਰਿਆਂ ਨੂੰ ਹੌਂਸਲਾ ਦੇਂਦਾ ..
'ਓਹਦੇਤੋਂ ਵੀ ਸਹਿ ਨਹੀਂ ਹੁੰਦਾ..
'ਓਹਦੇਹੰਝੂ ਵਰ ਜਾਂਦੇ ਨੇ ਮੀਂਹ ਬਣ ਕੇ

ਤੇ ਫਿਰ..
ਓਹੀ ਮੌਸਮ.. ਓਹੀ ਯਾਦ.. ਓਹੀ ਹੰਝੂ…!! :’(