Sunday, September 18, 2011

ਕੁਝ ਹਸੀਨ ਭਰਮ


ਕਿੰਨ੍ਹਾ ਹਸੀਨ ਹੈ ਇਸ ਭਰਮ ਵਿੱਚ ਜੀਣਾ..
ਕਿ ਸਾਡਾ ਵੀ ਕੋਈ ਆਪਣਾ ਹੈ..
ਕਿ ਸਾਡਾ ਵੀ ਕੋਈ ਦੋਸਤ ਹੈ..
ਕੋਈ ਸਾਥੀ ਜੋ ਹਮੇਸ਼ਾਂ ਸਾਥ ਨਿਭਾਏਗਾ

ਕਿੰਨ੍ਹੇ ਹਸੀਨ ਹੁੰਦੇ ਨੇ ਉਸ ਦੋਸਤ ਨਾਲ ਬਿਤਾਏ ਪਲ..
ਇਸ ਉਮੀਦ ਵਿੱਚ ਕਿ ਇਹ ਪਲ ਹਮੇਸ਼ਾਂ ਸਾਡੇ ਨਾਲ ਰਹਿਣਗੇ..
ਅਸੀਂ ਹਮੇਸ਼ਾਂ ਇਹਨਾਂ ਨੂੰ ਜੀ ਸਕਾਂਗੇ

ਕਿੰਨ੍ਹਾ ਹਸੀਨ ਹੁੰਦਾ ਹੈ ਉਸ ਦੋਸਤ ਨਾਲ ਬੈਠ ਕੇ ਗੱਲਾਂ ਕਰਨਾ..
ਦੁੱਖ-ਸੁੱਖ ਸਾਂਝੇ ਕਰਨੇ..
ਇਸ ਵਿਸ਼ਵਾਸ ਨਾਲ ਕਿ ਓਹਦਾ ਹਰ ਵਖ਼ਤ ਸਾਥ ਰਹੇਗਾ

ਕਿੰਨ੍ਹੇ ਹਸੀਨ ਹੁੰਦੇ ਨੇ ਇਸ ਵਹਿਮ ' ਗੁਜ਼ਾਰੇ ਦਿਨ..
ਨਾ ਉਸ ਸ਼ਖ਼ਸ ਨੂੰ ਖੋਣ ਦਾ ਡਰ..
ਨਾ ਓਹਦੇ ਨਰਾਜ਼ ਹੋਣ ਦਾ ਫ਼ਿਕਰ..
ਕਿਓਂਕਿ ਓਹ ਤਾਂ 'ਦੋਸਤਹੁੰਦਾ ਹੈ ਨਾ!

ਪਰ
ਸਭ ਤੋਂ ਜ਼ਿਆਦਾ ਦੁੱਖ ਵੀ ਦੇਂਦਾ ਹੈ ਇਹੀ ਭਰਮ..
ਜਦ ਟੁੱਟਦਾ ਹੈ..
ਤੇ ਬਦਲ ਦੇਂਦਾ  ਪੂਰੀ ਜ਼ਿੰਦਗੀ ਇੱਕ ਪਲ ਵਿੱਚ

ਇੱਕ ਵਾਰੀਂ ਟੁੱਟੇ ਇਨਸਾਨ ਸਹਿ ਲਵੇ..
ਪਰ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ..
ਜਦ ਏਦਾਂ ਬਾਰ-ਬਾਰ ਹੁੰਦਾ ਹੋਵੇ
ਤੇ ਸਭ ਤੋਂ ਜ਼ਿਆਦਾ ਦੁੱਖ ਜਦ..
ਇਨਸਾਨ ਟੁੱਟ ਜਾਂਦਾ ਹੈ..
ਤੇ ਓਹਦਾ ਵਿਸ਼ਵਾਸ ਉੱਠ ਜਾਂਦਾ ਹੈ..
'ਦੋਸਤੀਤੋਂ 'ਦੋਸਤੀਦੇ ਨਾਮ ਤੋਂ
ਤੇ ਇਹ ਸਵਾਲ ਜਦ ਬਾਰ-ਬਾਰ ਮਨ ਵਿੱਚ ਆਉਂਦਾ ਹੈ..
ਕਿਓਂ ਹੋਏ ਕੁਝ ਹਸੀਨ ਭਰਮ ??
ਕਿਓਂ ਆਏ ਓਹ ਹਸੀਨ ਪਲ ??



2 comments:

  1. ਵਿਸ਼ਵਾਸਘਾਤ ਵੀ ਉੱਥੇ ਹੀ ਹੁੰਦਾ ਹੈ ਜਿੱਥੇ ਵਿਸ਼ਵਾਸ ਹੋਵੇ..ਅੱਛੀ ਕਵਿਤਾ ਹੈ ਜੀ

    ReplyDelete
  2. ਜੀ ਸ਼ੁਕਰੀਆ, ਪਰ ਏਥੇ ਕਿਸੇ ਵਿਸ਼ਵਾਸਘਾਤ ਦੀ ਗੱਲ ਨਹੀਂ ਹੋਈ

    ReplyDelete