Thursday, February 17, 2011

ਇੱਕ ਸਲਾਮ!

ਇਹਨਾਂ ਰਾਹਾਂ 'ਤੇ ਚਲਦੇ 'ਰਾਹੀ' ਨੂੰ ਸਲਾਮ..
ਸਰਹੱਦ 'ਤੇ ਬੈਠੇ 'ਸਿਪਾਹੀ' ਨੂੰ ਸਲਾਮ..
ਜਿੰਨ੍ਹੇ ਰੀਤ ਸੰਭਾਲੀ, ਉਸ ਰਾਖ਼ੇ ਨੂੰ ਸਲਾਮ..
ਜਿੰਨ੍ਹੇ ਲਿਖੇ ਗੀਤ, ਉਸ ਲਿਖ਼ਾਰੀ ਨੂੰ ਸਲਾਮ..

ਜਿਵੇਂ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਗਿਆ..
ਇਸ ਨਿਮਾਣੇ ਤੇ ਅੱਜ ਪਰਉਪਕਾਰ ਹੋ ਗਿਆ..
ਅੱਜ ਦੁਨੀਆ ਬਦਲੀ-ਬਦਲੀ ਲਗਦੀ ਏ..
ਹਰ ਚੀਜ਼ ਨਰੋਈ ਲਗਦੀ ਏ..
ਅੱਜ ਹਵਾ ਦਾ ਰੁੱਖ ਵੀ ਬਦਲ ਗਿਆ..
ਕੋਈ ਕੁਰਾਹੇ ਪਿਆ ਵੀ ਸੰਭਲ ਗਿਆ..

ਮੈਨੂੰ ਪੁੱਛਿਆ ਅਤੀਤ ਦੇ ਵਣਜਾਰੇ ਨੇ..
ਅੱਜ ਪਿਆਰ ਦਾ ਮਤਲਬ ਕਿਓਂ ਬਦਲ ਗਿਆ..
ਅੱਜ ਵਿਖਾਵੇ ਕਿਓਂ ਛੱਡਤੇ ਲੋਕਾਂ ਨੇ..
ਅੱਜ ਦੁਨੀਆ ਦਾ ਰਂਗ ਕਿਓਂ ਬਦਲ ਗਿਆ..?
ਓਹਨੂੰ ਕੌਣ ਸਮਝਾਵੇ..
ਅੱਜ ਲੋਕੀਂ ਇਕਾਂਤ 'ਚ ਮੌਲਾ ਨੂੰ ਭਾਲਦੇ ਨੇ..
ਅੱਜ ਚੁੱਪ 'ਚ ਓਹਦੀ ਆਵਾਜ਼ ਸੁਣਦੀ..
..ਪਤਾ ਨਹੀਂ ਲੋਕੀਂ ਕਿੱਥੇ ਪਏ ਵਸਦੇ ਨੇ..

ਅੱਜ ਕਾਇਨਾਤ ਨੇ ਵਛਾਈ ਅਜਿਹੀ ਚਾਦਰ..
ਹਰ ਕਿਸੇ ਦਾ ਬਣਿਆ 'ਓਹੀ' ਕਾਦਰ..
ਨਾ ਕੋਈ ਉੱਚਾ.. ਨਾ ਕੋਈ ਨੀਵਾਂ..
ਅੱਜ ਬਲਦਾ ਏ ਸਿਰਫ਼ 'ਓਹਦੇ' ਨਾਂ ਦਾ 'ਦੀਵਾ'..

ਜਿਹੜਾ ਪਿਆ ਸੀ 'ਬੰਦ' ਇੱਕ ਅਰਸੇ ਤੋਂ..
ਜਿਨੂੰ ਕੋਈ ਖੋਲਣਾ ਸੀ ਭੁੱਲ ਗਿਆ..
ਅੱਜ ਅਜਿਹਾ ਮਿਲਿਆ ਹਲੂਣਾ..
ਕਿ ਓਹ ਦਸਵਾਂ ਦੁਆਰ ਵੀ ਖੁੱਲ ਗਿਆ..

ਅੱਜ ਜਗ੍ਹੀ ਇੱਕ ਨਵੀਂ kiran
ਖਿੜੀਆਂ ਨਰੋਈਆਂ ਕਲੀਆਂ..
ਸੋਚਾਂ ਨੂੰ ਪਈ ਡੋਰ..
'ਤੇ ਸੁਪਨਿਆਂ ਦਾ ਮਤਲਬ ਵੀ ਬਦਲ ਗਿਆ..
'ਤੇ ਅੱਜ ਕੋਈ ਕੁਰਾਹੇ ਪਿਆ ਵੀ ਸੰਭਲ ਗਿਆ..

ਦਿਲ ਕਰਦਾ.. ਫਿਰ ਕਰਾਂ ਸਲਾਮ..
ਜਿੰਨ੍ਹੇ ਕਾਇਨਾਤ ਸੰਭਾਲੀ, ਉਸ 'ਸਾਈਂ' ਨੂੰ ਸਲਾਮ..
ਜਿੰਨ੍ਹੇ ਦਿੱਤੀ ਸੋਚ, ਉਸ 'ਵਿਦਵਾਨ' ਨੂੰ ਸਲਾਮ..
ਜਿੱਥੇ ਭਰੀ ਉਡਾਰੀ, ਉਸ 'ਜਹਾਨ' ਨੂੰ ਸਲਾਮ..!!

No comments:

Post a Comment